ਪੈਨਸਿਲਵੇਨੀਆ , 27 ਸਤੰਬਰ (ਪੰਜਾਬ ਮੇਲ)- ਪੈਨਸਿਲਵੇਨੀਆ ਵਿੱਚ ਇੱਕ ਚੋਣ ਰੈਲੀ ਵਿੱਚ ਕਮਲਾ ਹੈਰਿਸ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਟਰੰਪ ਇੱਕ ਗੈਰ-ਗੰਭੀਰ ਵਿਅਕਤੀ ਹਨ। ਉਸ ਨੂੰ ਵ੍ਹਾਈਟ ਹਾਊਸ ਵਿਚ ਵਾਪਸ ਲਿਆਉਣ ਦੇ ਨਤੀਜੇ ਬੇਹੱਦ ਗੰਭੀਰ ਹੋਣਗੇ। ਕਮਲਾ ਹੈਰਿਸ ਨੇ ਦੋਸ਼ ਲਾਇਆ ਕਿ ਜੇਕਰ ਡੋਨਾਲਡ ਟਰੰਪ ਦੁਬਾਰਾ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ‘ਚ ਕਟੌਤੀ ਕਰਨ ਦਾ ਇਰਾਦਾ ਰੱਖਦੇ ਹਨ। ਉਹ ਸਾਡੇ ਜਲਵਾਯੂ ਨਿਵੇਸ਼ਾਂ ਨੂੰ ਰੱਦ ਕਰ ਦੇਣਗੇ ਅਤੇ ਹਜ਼ਾਰਾਂ ਚੰਗੀਆਂ ਤਨਖਾਹਾਂ ਵਾਲੀਆਂ ਸਵੱਛ ਊਰਜਾ ਦੀਆਂ ਨੌਕਰੀਆਂ ਵਿਦੇਸ਼ਾਂ ਵਿੱਚ ਭੇਜ ਦੇਣਗੇ। ਟਰੰਪ ਰੋਜ਼ਾਨਾ ਦੀਆਂ ਜ਼ਰੂਰਤਾਂ ‘ਤੇ 20 ਫੀਸਦੀ ਟੈਕਸ ਲਗਾਉਣਾ ਚਾਹੁੰਦੇ ਹਨ, ਜਿਸ ਨਾਲ ਔਸਤ ਅਮਰੀਕੀ ਪਰਿਵਾਰ ਨੂੰ ਹਰ ਸਾਲ ਚਾਰ ਹਜ਼ਾਰ ਡਾਲਰ ਦਾ ਨੁਕਸਾਨ ਹੋਵੇਗਾ।