#AMERICA

ਟਰੰਪ ’ਤੇ ਹਮਲਾ ਕਰਨ ਵਾਲੇ ਦੀ ਪਛਾਣ 20 ਸਾਲਾ ਥਾਮਸ ਕੁੱਕਸ ਵਜੋਂ ਹੋਈ

ਹਮਲੇ ਤੋਂ ਬਾਅਦ ਮੈਂ ਠੀਕ ਹਾਂ: ਟਰੰਪ

ਨਿਊਯਾਰਕ, 14 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਹਮਲਾ ਕਰਨ ਵਾਲੇ ਦੀ ਪਛਾਣ ਹੋ ਗਈ ਹੈ। ਨਿਊਯਾਰਕ ਪੋਸਟ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ੂਟਰ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕੁੱਕਸ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਬਟਲਰ ਫਾਰਮ ਦੀ ਸਟੇਜ ਤੋਂ ਹਮਲਾਵਰ 130 ਗਜ਼ ਦੀ ਦੂਰੀ ’ਤੇ ਸਥਿਤ ਇਕ ਮੈਨੂਫੈਕਚਰਿੰਗ ਪਲਾਂਟ ਦੀ ਛੱਤ ’ਤੇ ਖੜ੍ਹਾ ਸੀ। ਯੂਐਸ ਸੀਕਰੇਟ ਸਰਵਿਸ ਦੇ ਸ਼ੂਟਰਾਂ ਨੇ ਉਸਨੂੰ ਗੋਲੀ ਮਾਰ ਦਿੱਤੀ ਜਿਸ ਕੋਲੋਂ ਬਾਅਦ ਵਿੱਚ ਇੱਕ ਏਆਰ ਸਟਾਈਲ ਰਾਈਫਲ ਬਰਾਮਦ ਕੀਤੀ ਗਈ। ਇਸ ਹਮਲੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ। ਦੂਜੇ ਪਾਸੇ ਟਰੰਪ ਨੇ ਗੋਲੀ ਲੱਗਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਹ ਹੁਣ ਠੀਕ ਠਾਕ ਹਨ।