#INDIA

ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ; ਦੂਜੇ ਗੇੜ ‘ਚ 239 ਉਮਦੀਵਾਰ ਚੋਣ ਮੈਦਾਨ ‘ਚ

ਸ੍ਰੀਨਗਰ, 24 ਸਤੰਬਰ (ਪੰਜਾਬ ਮੇਲ)- ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਤਹਿਤ ਦੂਜੇ ਗੇੜ ਵਿਚ 26 ਸੀਟਾਂ ਲਈ ਬੁੱਧਵਾਰ ਨੂੰ ਵੋਟਾਂ ਪੈਣੀਆਂ ਹਨ। ਇਸ ਦੌਰਾਨ ਕਰੀਬ 25 ਲੱਖ ਵੋਟਰ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਜਿਨ੍ਹਾਂ ਵਿਚ ਉਮਰ ਅਬਦੁੱਲਾ, ਜੰਮੂ ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਅਹਿਮਦ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਰੈਨਾ ਵੀ ਹਨ।
ਦੂਜੇ ਗੇੜ ਤਹਿਤ ਛੇ ਜ਼ਿਲ੍ਹਿਆਂ ਅਧੀਨ ਆਉਂਦੀਆਂ 26 ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸੁਚਾਰੂ ਤਰੀਕੇ ਨਾਲ ਵੋਟਾਂ ਦਾ ਕੰਮ ਨੇਪਰੇ ਚਾੜ੍ਹਨ ਲਈ 3502 ਵੋਟ ਕੇਂਦਰ ਬਣਾਏ ਗਏ ਹਨ।