ਵਾਸ਼ਿੰਗਟਨ, 17 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਗੈਰ-ਹਿੰਸਕ ਡਰੱਗ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲਗਭਗ 2,500 ਲੋਕਾਂ ਦੀ ਸਜ਼ਾ ਨੂੰ ਘਟਾ ਰਹੇ ਹਨ। ਅਮਰੀਕਾ ਵਿਚ 20 ਜਨਵਰੀ ਨੂੰ ਸੱਤਾ ਤਬਦੀਲੀ ਹੋਵੇਗੀ ਅਤੇ ਬਾਇਡਨ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਦੀ ਵਰਤੋਂ ਕੈਦੀਆਂ ਨੂੰ ਸਜ਼ਾ ਵਿਚ ਛੋਟ ਦੇਣ ਅਤੇ ਮਾਫ਼ੀ ਦੇਣ ਲਈ ਵੀ ਕੀਤੀ ਹੈ।
ਬਾਇਡਨ ਨੇ ਇੰਨੀਆਂ ਮਾਫ਼ੀਆਂ ਦੇ ਕੇ ਅਤੇ ਵੱਡੇ ਪੱਧਰ ‘ਤੇ ਸਜ਼ਾ ਘਟਾ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਬਾਇਡਨ ਨੇ ਇਕ ਬਿਆਨ ਵਿਚ ਕਿਹਾ, ”ਇਹ ਕਾਰਵਾਈ ਇਤਿਹਾਸਕ ਗਲਤੀਆਂ ਨੂੰ ਸੁਧਾਰਨ, ਸਜ਼ਾ ਦੀਆਂ ਅਸਮਾਨਤਾਵਾਂ ਨੂੰ ਠੀਕ ਕਰਨ ਅਤੇ ਯੋਗ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਸਮਾਂ ਜੇਲ੍ਹਾਂ ਵਿਚ ਬਿਤਾਉਣ ਤੋਂ ਬਾਅਦ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿਚ ਵਾਪਸ ਆਉਣ ਦਾ ਮੌਕਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।” ਵ੍ਹਾਈਟ ਹਾਊਸ ਨੇ ਸਜ਼ਾ ਵਿਚ ਛੋਟ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਤੁਰੰਤ ਜਾਰੀ ਨਹੀਂ ਕੀਤੇ।