ਇਜ਼ਰਾਇਲੀ ਡਿਫੈਂਸ ਮਨਿਸਟਰ ਵੱਲੋਂ ਇਰਾਨ ਨੂੰ ਭਾਰੀ ਕੀਮਤ ਅਦਾ ਕਰਨ ਦੀ ਚਿਤਾਵਨੀ
ਦੁਬਈ, 14 ਜੂਨ (ਪੰਜਾਬ ਮੇਲ)- ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਅੱਜ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਮਿਜ਼ਾਈਲਾਂ ਦਾਗਣੀਆਂ ਜਾਰੀ ਰੱਖੀਆਂ, ਤਾਂ ‘ਤਹਿਰਾਨ ਤਬਾਹ ਹੋ ਜਾਵੇਗਾ।”
ਫੌਜ ਮੁਖੀ ਦੇ ਨਾਲ ਇਕ ਸਮੀਖਿਆ ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ, ”ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਇਰਾਨ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ।”
ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਸ਼ੁੱਕਰਵਾਰ ਨੂੰ ਸਵੇਰੇ ਇਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਇਰਾਨ ਨੇ ਸ਼ਨਿੱਚਰਵਾਰ ਰਾਤ ਨੂੰ ਇਜ਼ਰਾਈਲ ‘ਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ।
ਜੇ ਇਰਾਨ ਨੇ ਮਿਜ਼ਾਈਲਾਂ ਦਾਗਣੀਆਂ ਜਾਰੀ ਰੱਖੀਆਂ, ਤਾਂ ਤਹਿਰਾਨ ਤਬਾਹ ਹੋ ਜਾਵੇਗਾ: ਕਾਟਜ਼
