ਫਰਿਜ਼ਨੋ, 24 ਸਤੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਬੀਤੇ ਦਿਨੀਂ ਜੀ.ਐੱਚ.ਜੀ. ਅਕੈਡਮੀ ਫਰਿਜ਼ਨੋ ਦੇ ਪ੍ਰਬੰਧਕੀ ਬੋਰਡ ਅਤੇ ਕੋਚਾਂ ਦੀ ਅਹਿਮ ਮੀਟਿੰਗ ਕਲੋਵਿਸ ਸ਼ਹਿਰ ਵਿਖੇ ਪਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਲ 2025 ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਅਤੇ 2026 ਵਿਚ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਮੀਟਿੰਗ ਦੀ ਸ਼ੁਰੂਆਤ ਅਕੈਡਮੀ ਦੇ ਮੁੱਖ ਬੁਲਾਰੇ ਗੁਰਦੀਪ ਸਿੰਘ ਸ਼ੇਰਗਿੱਲ ਦੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਉਪਰੰਤ ਹੋਈ। ਜਿਸ ਦੌਰਾਨ ਅਕੈਡਮੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ। ਬਸੰਤ ਸਿੰਘ ਧਾਲੀਵਾਲ ਨੇ 2025 ਦੇ ਹੁਣ ਤੱਕ ਦੇ ਲੇਖੇ-ਜੋਖੇ ‘ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਅਜੀਤ ਸਿੰਘ ਗਿੱਲ ਨੇ ਬੱਚਿਆਂ ਨੂੰ ਆਪਣਾ ਵੱਡਮੁੱਲਾ ਅਸ਼ੀਰਵਾਦ ਦਿੰਦਿਆਂ ਹਰ ਸਾਲ ਦੀ ਤਰ੍ਹਾਂ ਭਵਿੱਖ ਵਿਚ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਦੈਦੀਪ ਸਿੰਘ ਸਿੱਧੂ ਨੇ ਬੋਲਦਿਆਂ ਯੂਥ ਵਿੰਗ ਅਤੇ ਕੋਚਿੰਗ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।
ਅਕੈਡਮੀ ਵੱਲੋਂ ਸਾਲਾਨਾ ਵਿਰਾਸਤੀ ਖੇਡ ਮੇਲਾ ਅਤੇ ਪਰਿਵਾਰਕ ਪਿਕਨਿਕ 28 ਮਾਰਚ, 2026 ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਈ ਜਾਵੇਗੀ। ਇਸੇ ਤਰ੍ਹਾਂ ਜੀ.ਐੱਚ.ਜੀ. ਸਾਲਾਨਾ ਅੰਤਰਰਾਸ਼ਟਰੀ ਯੁਵਕ ਮੇਲਾ 18 ਜੁਲਾਈ, 2026 ਨੂੰ ਪਿਛਲੇ ਸਾਲ ਦੀ ਤਰ੍ਹਾਂ ਫਰਿਜ਼ਨੋ ਦੇ ਵਿਲੀਅਮ ਸਰੋਏਨ ਥੀਏਟਰ ਵਿਖੇ ਹੋਵੇਗਾ। ਬੱਚਿਆਂ ਦਾ ਸਾਲਾਨਾ ਕੈਂਪ 1 ਜੁਲਾਈ ਨੂੰ ਸ਼ੁਰੂ ਹੋ ਜਾਵੇਗਾ।
ਜੀ.ਐੱਚ.ਜੀ. ਅਕੈਡਮੀ ਦੇ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਲਏ ਅਹਿਮ ਫੈਸਲੇ
