ਚੰਡੀਗੜ੍ਹ, 8 ਸਤੰਬਰ (ਪੰਜਾਬ ਮੇਲ)- 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੇ ਨਤੀਜਿਆਂ ‘ਚ ਹੁਣ ਤੱਕ ਭਾਜਪਾ ਨੇ ਤ੍ਰਿਪੁਰਾ ਵਿਚ ਦੋ ਸੀਟਾਂ ਜਿੱਤੀਆਂ ਹਨ, ਜਦੋਂ ਕਿ ਟੀ.ਐੱਮ.ਸੀ. ਨੇ ਭਾਜਪਾ ਨੂੰ ਹਰਾ ਕੇ ਧੂਪਗੁੜੀ ਸੀਟ ਹਾਸਲ ਕਰ ਲਈ। ਉੱਤਰ ਪ੍ਰਦੇਸ਼ ਦੇ ਮਊ ਦੀ ਘੋਸੀ ਵਿਧਾਨ ਸਭਾ ਸੀਟ ‘ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਇੱਥੇ 21 ਗੇੜਾਂ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ। ਹੁਣ ਤੱਕ ਸਪਾ ਉਮੀਦਵਾਰ ਸੁਧਾਕਰ ਸਿੰਘ ਇਸ ‘ਚ ਮੋਹਰੀ ਨਜ਼ਰ ਆ ਰਹੇ ਹਨ। ਭਾਜਪਾ ਇੱਥੇ 30000 ਵੋਟਾਂ ਨਾਲ ਪਛੜ ਰਹੀ ਹੈ। ਸਪਾ ਦੇ ਮੁਖੀ ਅਖਿਲੇਸ਼ ਯਾਦਵ ਨੇ ਤਾਂ ਆਪਣੇ ਉਮੀਦਵਾਰ ਦੀ ਜਿੱਤ ਦਾ ਐਲਾਨ ਵੀ ਕਰ ਦਿੱਤਾ ਹੈ।
ਨਤੀਜੇ:
ਘੋਸੀ (ਉੱਤਰ ਪ੍ਰਦੇਸ਼) ਸੁਧਾਕਰ ਸਿੰਘ (ਸਪਾ-ਫਰੰਟ) ਅੱਗੇ, ਦਾਰਾ ਸਿੰਘ ਚੌਹਾਨ (ਭਾਜਪਾ) ਪਿੱਛੇ, ਧੂਪਗੁੜੀ (ਪੱਛਮੀ ਬੰਗਾਲ) ਨਿਰਮਲ ਚੰਦ ਰਾਏ (ਟੀ.ਐੱਮ.ਸੀ.) ਜੇਤੂ ਤੇ ਤਾਪਸੀ ਰਾਏ (ਭਾਜਪਾ) ਹਾਰੀ, ਪੁਥੁਪੱਲੀ (ਕੇਰਲ) ਚਾਂਡੀ ਓਮਾਨ (ਯੂ.ਡੀ.ਐੱਫ.) ਜੇਤੂ ਤੇ ਜੈਕ ਸੀ. ਥਾਮਸ (ਐੱਲ.ਡੀ.ਐੱਫ.) ਹਾਰੇ, ਡੂਮਰੀ (ਝਾਰਖੰਡ) ਬੇਬੀ ਦੇਵੀ (ਜੇ.ਐੱਮ.ਐੱਮ.) ਜੇਤੂ ਤੇ ਯਸ਼ੋਦਾ ਦੇਵੀ (ਏ.ਜੇ.ਐੱਸ.ਯੂ.) ਹਾਰੀ, ਬਾਗੇਸ਼ਵਰ (ਉਤਰਾਖੰਡ) ਪਾਰਵਤੀ ਦੇਵੀ (ਭਾਜਪਾ) ਜੇਤੂ ਤੇ ਬਸੰਤ ਕੁਮਾਰ (ਆਈ.ਐੱਨ.ਸੀ.) ਹਾਰੇ, ਬਾਕਸਨਗਰ (ਤ੍ਰਿਪੁਰਾ) ਤਫਜ਼ਲ ਹੁਸੈਨ (ਭਾਜਪਾ) ਜੇਤੂ ਤੇ ਮਿਜਾਨ ਹੁਸੈਨ (ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਹਾਰੇ, ਧਨਪੁਰ (ਤ੍ਰਿਪੁਰਾ) ਬਿੰਦੂ ਦੇਬਨਾਥ (ਭਾਜਪਾ) ਜੇਤੂ ਕੌਸ਼ਿਕ ਚੰਦਾ (ਸੀ.ਪੀ.ਆਈ. (ਐੱਮ) ਹਾਰੇ।