#EUROPE

ਜਰਮਨੀ ਨੇ ਅਫਗਾਨ ਨਾਗਰਿਕਾਂ ਨੂੰ ਵਾਪਸ ਭੇਜਿਆ

ਬਰਲਿਨ, 30 ਅਗਸਤ (ਪੰਜਾਬ ਮੇਲ)- ਜਰਮਨੀ ਨੇ ਸ਼ੁੱਕਰਵਾਰ ਨੂੰ 2021 ਤੋਂ ਬਾਅਦ ਪਹਿਲੀ ਵਾਰ ਅਫਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਹਵਾਲੇ ਕੀਤਾ। ਇੱਕ ਸਰਕਾਰੀ ਬੁਲਾਰੇ ਨੇ ਅਫਗਾਨ ਨਾਗਰਿਕਾਂ ਨੂੰ ਦੋਸ਼ੀ ਠਹਿਰਾਏ ਗਏ ਅਪਰਾਧੀ ਦੱਸਿਆ, ਪਰ ਉਨ੍ਹਾਂ ਦੇ ਅਪਰਾਧਾਂ ਨੂੰ ਸਪੱਸ਼ਟ ਕਰਨ ਲਈ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ।
ਅਫਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਕਦਮ ਸੋਲਿੰਗੇਨ ਵਿਚ ਚਾਕੂ ਨਾਲ ਹਮਲੇ ਦੀ ਘਟਨਾ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ। ਉਕਤ ਘਟਨਾ ਦਾ ਸ਼ੱਕੀ ਸੀਰੀਆ ਦਾ ਨਾਗਰਿਕ ਹੈ, ਜਿਸ ਨੇ ਜਰਮਨੀ ‘ਚ ਸ਼ਰਣ ਲਈ ਅਰਜ਼ੀ ਦਿੱਤੀ ਸੀ। ਸ਼ੱਕੀ ਨੂੰ ਪਿਛਲੇ ਸਾਲ ਬੁਲਗਾਰੀਆ ਡਿਪੋਰਟ ਕੀਤਾ ਜਾਣਾ ਸੀ, ਪਰ ਕਥਿਤ ਤੌਰ ‘ਤੇ ਉਹ ਕੁਝ ਸਮੇਂ ਲਈ ਗਾਇਬ ਹੋ ਗਿਆ ਅਤੇ ਉਸ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਿਆ।