ਬੱਚਿਆਂ ਨੂੰ ਉਲੰਪਿਕ ਡੇਅ ਦੀ ਅਹਿਮੀਅਤ ਬਾਰੇ ਕੀਤਾ ਜਾਗਰੂਕ
ਲੁਧਿਆਣਾ, 23 ਜੂਨ (ਪੰਜਾਬ ਮੇਲ)- ਜਰਖੜ ਹਾਕੀ ਅਕੈਡਮੀ ਵੱਲੋਂ ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਅੱਜ ਉਲੰਪਿਕ ਡੇਅ ਜਰਖੜ ਖੇਡ ਸਟੇਡੀਅਮ ਵਿਖੇ ਮਨਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਬੱਚਿਆਂ ਨੇ ਹਿਸਾ ਲਿਆ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਆਮ ਆਦਮੀ ਪਾਰਟੀ ਦੇ ਆਗੂ ਮਨਦੀਪ ਸਿੰਘ ਰਵੀ ਝੱਮਟ, ਸੁਖਵਿੰਦਰ ਸਿੰਘ ਲਹਿਰਾ ਨੇ ਬੱਚਿਆਂ ਨੂੰ ਉਲੰਪਿਕ ਡੇ ਦੀ ਅਹਿਮੀਅਤ , ਓਲੰਪਿਕ ਖੇਡਾਂ ਬਾਰੇ ਜਾਣਕਾਰੀ, ਇੱਕ ਚੰਗੇ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ। ਬਚਿਆਂ ਨੇ ਵੀ ਚੰਗਾ ਖਿਡਾਰੀ ਬਣਨ ਦਾ ਪ੍ਰਣ ਕੀਤਾ। ਇਸ ਮੌਕੇ ਮਿਨਰਵਾ ਫੁੱਟਬਾਲ ਅਕੈਡਮੀ ਦੇ ਹੋਣਹਾਰ ਖਿਡਾਰੀ ਅਵਨਿੰਦਰ ਸਿੰਘ ਵਲੀਪੁਰ ਨੂੰ ਜਰਖੜ ਹਾਕੀ ਅਕੈਡਮੀ ਵੱਲੋਂ ਸਾਈਕਲ ਨਾਲ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਬੇਟੇ ਜਤਿੰਦਰਪਾਲ ਸਿੰਘ ਸੰਗੋਵਾਲ, ਹੈਪੀ ਮਹਿਮੂਦਪੁਰਾ, ਸਤਿੰਦਰ ਸਿੰਘ ਸੰਧੂ, ਬਲਜੀਤ ਸਿੰਘ ਗਿੱਲ, ਗੁਰਸਤਿੰਦਰ ਸਿੰਘ ਪਰਗਟ, ਗੁਰਤੇਜ ਸਿੰਘ ਬੋਰਹਾਈ, ਸੰਦੀਪ ਸਿੰਘ ਪੰਧੇਰ, ਤੇਜਿੰਦਰ ਸਿੰਘ ਜਰਖੜ, ਪਰਮਜੀਤ ਸਿੰਘ ਗਰੇਵਾਲ, ਕੁਲਦੀਪ ਸਿੰਘ ਘਵੱਦੀ, ਪੱਤਰਕਾਰ ਹਰਵਿੰਦਰ ਸਿੰਘ ਹੰਬੜਾਂ, ਲਵਜੀਤ ਸਿੰਘ, ਪਵਨਪ੍ਰੀਤ ਸਿੰਘ, ਰਘਬੀਰ ਸਿੰਘ ਡਾਂਗੋਰਾ, ਆਦਿ ਹੋਰ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇ ਮਿੰਨੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ । ਜਿਸ ਵਿੱਚ 4 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਸੁਰਜੀਤ ਇਲੈਵਨ ਅਤੇ ਪਿਰਥੀਪਾਲ ਇਲੈਵਨ ਜੇਤੂ ਰਹੀਆਂ।