#PUNJAB

ਜਰਖੜ ਹਾਕੀ ਅਕੈਡਮੀ ਦੇ ਜੇਤੂ ਬੱਚਿਆਂ ਨੂੰ ਸਾਈਕਲ ਵੰਡੇ 

 ਲੁਧਿਆਣਾ, 10 ਮਾਰਚ (ਪੰਜਾਬ ਮੇਲ)-  ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਵੱਲੋਂ ਚਲਾਈ ਜਾ ਰਹੀ ਜਰਖੜ ਹਾਕੀ ਅਕੈਡਮੀ ਦੇ  ਅੰਡਰ 15 ਸਾਲ  ਦੇ ਬੱਚੇ ਜਿਨਾਂ ਨੇ ਜਰਖੜ ਖੇਡਾਂ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਸੀ।  ਉਹਨਾਂ ਸਾਰਿਆਂ ਨੂੰ  ਏਵਨ ਸਾਈਕਲ ਕੰਪਨੀ ਵੱਲੋਂ ਦਿੱਤੇ ਸਾਈਕਲ  ਤਕਸੀਮ ਕੀਤੇ ।
  ਜਰਖੜ ਸਟੇਡੀਅਮ ਵਿੱਚ   ਹੋਏ  ਇੱਕ ਸਾਦੇ ਅਤੇ  ਪ੍ਰਭਾਵਸ਼ਾਲੀ ਸਮਾਗਮ ਦੌਰਾਨ  ਵਿਸ਼ੇਸ਼ ਮਹਿਮਾਨ  ਵਜੋਂ  ਵਿਦੇਸ਼ ਤੋਂ ਆਏ  ਅਜੈਬ ਸਿੰਘ ਗਰਚਾ  ਯੂਕੇ ਅਕਾਲ ਚੈਨਲ, ਸੁਖਵਿੰਦਰ ਸਿੰਘ ਗੜ ਸੰਕਰ ਫਰਿਜਨੋ ਅਮਰੀਕਾ ,  ਨਵਦੀਪ ਸਿੰਘ ਕੈਲਗਰੀ ਕਨੇਡਾ, ਹਰਦੀਪ ਸਿੰਘ  ਸੈਣੀ ਸਾਬਕਾ ਕੌਮੀ ਵੇਟ ਲਿਫਟਰ ਰੇਲਵੇ ,  ਉਘੇ ਸਮਾਜ ਸੇਵੀ ਹਰਬੰਸ ਸਿੰਘ ਸੈਣੀ ਨੇ  ਆਪਣੀ ਹਾਜ਼ਰੀ ਭਰਦੇ ਆਂ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ  ਖੇਡਾਂ ਪ੍ਰਤੀ  ਜਾਗਰੂਕ  ਅਤੇ ਵਧੀਆ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ।  ਉਹਨਾਂ ਦੱਸਿਆ  ਕਿ ਖੇਡ ਵੀ ਇੱਕ ਭਗਤੀ ਦੀ ਤਰ੍ਹਾਂ ਹੈ  ਕਿਸੇ ਵੀ ਮੁਕਾਮ ਤੇ ਪਹੁੰਚਣ ਲਈ  ਖੇਡਾਂ ਦੇ ਖੇਤਰ ਵਿੱਚ ਹਰ ਖਿਡਾਰੀ ਨੂੰ ਤਪੱਸਿਆ ਕਰਨੀ ਪੈਂਦੀ ਹੈ।  ਇਸ ਮੌਕੇ  ਜਰਖੜ ਹਾਕੀ ਅਕੈਡਮੀ ਦੀ  ਜੇਤੂ ਟੀਮ ਦੇ ਹਰ ਇੱਕ ਖਿਡਾਰੀ ਨੂੰ  ਇੱਕ ਇੱਕ ਸਾਈਕਲ ਦੇ ਕੇ ਸਨਮਾਨਿਤ ਕੀਤਾ ।  ਬੱਚਿਆਂ ਨੇ ਇਨਾਮ ਹਾਸਿਲ ਕਰਕੇ ਇੱਕ ਵਧੀਆ ਖਿਡਾਰੀ ਬਣਨ ਦਾ ਪ੍ਰਣ ਕੀਤਾ।
          ਟੀਮ ਦੇ ਕੋਚ ਗੁਰਸਤਿੰਦਰ ਸਿੰਘ ਪ੍ਰਗਟ ਅਤੇ ਗੁਰਤੇਜ ਸਿੰਘ ਨੇ ਆਖਿਆ ਕਿ   ਜਰਖੜ ਹਾਕੀ  ਅਕੈਡਮੀ ਦੇ ਬੱਚਿਆਂ ਦਾ ਅਗਲਾ ਨਿਸ਼ਾਨਾ ਓਲੰਪੀਅਨ ਪ੍ਰਿੰਥੀਪਲ ਹਾਕੀ ਫੈਸਟੀਵਲ  ਜੋ ਮਈ ਮਹੀਨੇ ਹੋਵੇਗਾ ਉਸ ਵਿੱਚ ਚੈਂਪੀਅਨ ਬਣਨ ਦਾ ਹੈ ।  ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦੇ ਆ ਯਾਦਗਾਰੀ ਟਰਾਫੀਆਂ ਨਾਲ ਸਨਮਾਨਿਤ ਕੀਤਾ ।  ਉਹਨਾਂ ਆਖਿਆ ਕਿ ਅੱਜ   ਜਰਖੜ ਹਾਕੀ ਅਕੈਡਮੀ ਜਿਸ ਮੁਕਾਮ ਤੇ ਵੀ ਹੈ ਇਹ ਸਭ ਪ੍ਰਵਾਸੀ ਖੇਡ ਪ੍ਰਮੋਟਰਾਂ ਦੀ  ਤਨ ਮਨ ਅਤੇ ਧਨ ਦੀ ਸਹਾਇਤਾ ਨਾਲ ਹੀ  ਚੱਲ ਰਹੀ ਹੈ । ਇਸ ਮੌਕੇ ਉਹਨਾਂ ਨੇ ਕਬੱਡੀ ਪ੍ਰਮੋਟਰ  ਮੋਣਾ ਜੋਧਾ ਸਿਆਟਲ ,  ਸਾਬੀ ਕੂਨਰ ਕਨੇਡਾ ,ਨਰਾਇਣ ਸਿੰਘ ਗਰੇਵਾਲ ਆਸਟਰੇਲੀਆ, ਨਵਤੇਜ ਸਿੰਘ ਤੇਜਾ ਆਸਟਰੇਲੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ  ਜੋ ਸਮੇਂ ਸਮੇਂ ਤੇ ਜਰਖੜ ਹਾਕੀ ਅਕੈਡਮੀ ਦੀ  ਵਧੀਆ ਮਦਦ ਕਰਦੇ ਹਨ।