#PUNJAB

ਜਰਖੜ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਜਰਖੜ ਅਕੈਡਮੀ ਨੇ ਕੀਤਾ ਵਿਸੇਸ਼ ਸਨਮਾਨ 

ਅਧਿਆਪਕ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ-ਉਲੰਪੀਅਨ ਹਰਪ੍ਰੀਤ ਸਿੰਘ 
ਲੁਧਿਆਣਾ 27 ਮਈ (ਪੰਜਾਬ ਮੇਲ)- ਜਰਖੜ ਹਾਕੀ ਅਕੈਡਮੀ ਅਤੇ ਮਾਤਾ ਸਾਹਿਬ ਕੌਰ ਸਪੋਰਸ ਚੈਰੀਟੇਬਲ ਟਰੱਸਟ ਜਰਖੜ ਦੇ ਪ੍ਰਬੰਧਕਾ ਅਤੇ ਖਿਡਾਰੀਆਂ ਨੇ ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਸਮੂਹ ਸਟਾਫ਼ ਦਾ ਉਨ੍ਹਾਂ ਦੀਆਂ ਸਿੱਖਿਆ ਅਤੇ ਖੇਡਾਂ ਪ੍ਰਤੀ ਵਧੀਆ ਸੇਵਾਵਾਂ ਬਦਲੇ ਜਰਖੜ ਖੇਡ ਸਟੇਡੀਅਮ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਅਤੇ ਜੱਸੀ ਸੋਹੀਆ ਚੇਅਰਮੈਨ ਯੋਜਨਾ ਬੋਰਡ ਪਟਿਆਲਾ, ਬਾਬਾ ਬਲਵਿੰਦਰ ਸਿੰਘ ਆਲਮਗੀਰ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਪਰਮਜੀਤ ਸਿੰਘ ਨੀਟੂ, ਸਰਪੰਚ ਬਲਜਿੰਦਰ ਸਿੰਘ ਜਰਖੜ ,ਗੁਰਸਤਿੰਦਰ ਸਿੰਘ ਪਰਗਟ,  ਆਦਿ ਪਤਵੰਤੇ ਲੋਕਾਂ ਨੇ ਸਕੂਲ ਸਟਾਫ਼ ਦਾ ਵਿਸੇਸ਼ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਹਾਕੀ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਅਤੇ ਜੱਸੀ ਸੋਹੀਆਂ ਚੇਅਰਮੈਨ ਯੋਜਨਾ ਬੋਰਡ ਪਟਿਆਲਾ ਨੇ ਸਟੇਡੀਅਮ ਵਿੱਚ ਇਕੱਤਰ ਹੋਏ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਅਧਿਆਪਕ  ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ,ਨੌਜਵਾਨ ਪੀੜੀ ਲਈ ਇੱਕ ਪ੍ਰੇਰਨਾ-ਸਰੋਤ ਅਤੇ ਮਾਰਗ ਦਰਸ਼ਕ ਹਨ । ਇਨ੍ਹਾਂ ਦਾ ਸਨਮਾਨ ਹੋਣਾ ਜ਼ਰੂਰੀ ਹੈ।
ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਸਮੂਹ ਸਟਾਫ ਦੀਆਂ ਸਿੱਖਿਆ ਅਤੇ ਖੇਡਾਂ ਪ੍ਰਤੀ ਦਿੱਤੀਆ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਖਿਆ ਜਰਖੜ ਹਾਕੀ ਅਕੈਡਮੀ ਨੂੰ  ਜੋ ਵੀ ਨਾਮਣਾਂ ਮਿਲਿਆ ਹੈ ਓਹ ਇਨ੍ਹਾਂ ਅਧਿਆਪਕਾਂ ਦੀ ਹੀ ਦੇਣ ਹੈ। ਇਸ ਮੌਕੇ ਸਨਮਾਨਤ ਹੋਣ ਵਾਲੇ ਅਧਿਆਪਕਾਂ ਵਿਚ ਸ੍ਰੀਮਤੀ ਪਰਮਜੀਤ ਕੌਰ ਇੰਚਾਰਜ ਫਿਜ਼ੀਕਲ ਵਿਭਾਗ ,ਲੈਕਚਰਾਰ ਸੁਖਵਿੰਦਰ ਸਿੰਘ, ਲੈਕਚਰਾਰ ਬਲਜਿੰਦਰਪਾਲ ਸਿੰਘ, ਲੈਕਚਰਾਰ ਰਾਜੀਵ ਨਏਨ ,ਹਰਵਿੰਦਰ ਸਿੰਘ ,ਸੁਖਦੇਵ ਸਿੰਘ ,ਗੁਰਪਾਲ ਸਿੰਘ, ਮੈਡਮ ਰਾਜਪਾਲ ਕੌਰ,ਸ੍ਰੀਮਤੀ ਬਲਵਿੰਦਰ ਕੌਰ ,ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਹੀਤਿਕਾ ਸਿੰਗਲਾ ,ਸ੍ਰੀਮਤੀ ਸੁਮਨਦੀਪ ਕੌਰ, ਸ੍ਰੀਮਤੀ ਹਰਪ੍ਰੀਤ ਕੌਰ ਨੂੰ ਵਿਸ਼ੇਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਪ੍ਰਿੰਸੀਪਲ ਹਰਦੇਵ ਸਿੰਘ ਅਤੇ ਸਮੂਹ ਸਟਾਫ ਨੇ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਅਤੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਉਹ ਹਮੇਸ਼ਾ ਮਿਹਨਤ  ਲਗਨ ਅਤੇ ਇਮਾਨਦਾਰੀ ਨਾਲ ਬੱਚਿਆ ਤੇ ਖਿਡਾਰੀਆਂ ਦੀ ਸੇਵਾ ਕਰਦੇ ਰਹਿਣਗੇ ਅਤੇ ਜਰਖੜ ਹਾਕੀ ਅਕੈਡਮੀ ਵੱਲੋਂ ਦਿੱਤੇ ਗਏ ਸਨਮਾਨ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਡਾਕਟਰ ਸੁਖਨੈਨ ਸਿੰਘ, ਬਾਬਾ ਬਲਵਿੰਦਰ ਸਿੰਘ ਆਲਮਗੀਰ ਭਾਈ ਸੁਖਵਿੰਦਰ ਸਿੰਘ ਸਾਹਿਬ ਜੀਤ ਸਿੰਘ ਸਾਬੀ, ਪਹਿਲਵਾਨ ਹਰਮੇਲ ਸਿੰਘ , ਸ਼ਿੰਗਾਰਾ ਸਿੰਘ ਜਰਖੜ, ਸਰਪੰਚ ਬਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਤੇਜਿੰਦਰ ਸਿੰਘ ਜਰਖੜ,  ਬਾਬਾ ਰੁਲਦਾ ਸਿੰਘ, ਬੂਟਾ ਸਿੰਘ ਸਿੱਧੂ, ਦਾਰਾ ਸਿੰਘ ਭੁੱਟਾ ਆਦਿ ਪਤਵੰਤੇ ਹਾਜ਼ਰ ਸਨ।

Leave a comment