ਅੰਮ੍ਰਿਤਸਰ, 11 ਮਾਰਚ (ਪੰਜਾਬ ਮੇਲ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨੂੰ ਲੈ ਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਦਸਤਾਰ ਬੰਦੀ ਦੌਰਾਨ ਮਰਿਆਦਾ ਦਾ ਵੱਡਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਅਖੰਡ ਪਾਠ ਦੇ ਪ੍ਰਵਾਹ ‘ਚ ਸਕੱਤਰ ਤੇ ਮੈਨੇਜਰ ਨੇ ਜਥੇਦਾਰ ਦੇ ਸਿਰ ‘ਤੇ ਦਸਤਾਰ ਸਜਾਈ, ਜੋ ਕਿ ਵੱਡੀ ਉਲੰਘਣਾ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਚੋਰੀ-ਛਿਪੇ ਨਵੇਂ ਜਥੇਦਾਰ ਦਾ ਨਿਯੁਕਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋ ਕੇ ਖਾਲੀ ਪਾਲਕੀ ਸਾਹਿਬ ਦੇ ਅੱਗੇ ਮੱਥਾ ਟੇਕਿਆ ਗਿਆ ਅਤੇ ਨਾ ਹੀ ਦਰਬਾਰ ਅੰਦਰ ਸ਼ਸਤਰ ਮੌਜੂਦ ਸਨ।
ਜਥੇਦਾਰ ਦੀ ਦਸਤਾਰਬੰਦੀ ਦੌਰਾਨ ਮਰਿਆਦਾ ਦਾ ਹੋਇਆ ਘਾਣ: ਗਿਆਨੀ ਰਘਬੀਰ ਸਿੰਘ
