#CANADA

ਜਗਮੀਤ ਸਿੰਘ ਵੱਲੋਂ ਚੋਣ ਹਾਰਨ ਉਪਰੰਤ ਐੱਨ.ਡੀ.ਪੀ. ਲੀਡਰ ਵਜੋਂ ਅਸਤੀਫ਼ਾ

ਟੋਰਾਂਟੋ, 30 ਅਪ੍ਰੈਲ (ਪੰਜਾਬ ਮੇਲ)- ਜਗਮੀਤ ਸਿੰਘ ਦੀ ਨਿਊ ਡੈਮੇਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਕ ਜਗਮੀਤ ਸਿੰਘ ਆਪਣੇ ਹਲਕੇ ਤੋਂ ਸੀਟ ਹਾਰ ਗਏ। ਇਸ ਮਗਰੋਂ ਜਗਮੀਤ ਸਿੰਘ ਨੇ ਐੱਨ.ਡੀ.ਪੀ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਹੈ। ਅੰਕੜਿਆਂ ਅਨੁਸਾਰ ਇਸ ਸਾਲ ਦੀਆਂ ਚੋਣਾਂ ਦੇ ਸਭ ਤੋਂ ਵੱਡੇ ਉਲਟਫੇਰਾਂ ਵਿਚੋਂ ਇੱਕ ਵਿਚ ਜਗਮੀਤ ਸਿੰਘ ਲਿਬਰਲ ਉਮੀਦਵਾਰ ਚਾਂਗ ਅਤੇ ਕੰਜ਼ਰਵੇਟਿਵ ਉਮੀਦਵਾਰ ਜੇਮਸ ਯਾਨ ਤੋਂ 7,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਪਿੱਛੇ ਸਨ।
ਇਸ ਦੇ ਨਾਲ ਹੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਨੂੰ 7 ਸੀਟਾਂ ਹਾਸਲ ਹੋਈਆਂ ਅਤੇ ਪਾਰਟੀ ਦਾ ਰਾਸ਼ਟਰੀ ਦਰਜਾ ਗੁਆ ਬੈਠੀ।
ਪਿਛਲੀਆਂ ਚੋਣਾਂ ਦੌਰਾਨ ਐੱਨ.ਡੀ.ਪੀ. ਪਾਰਟੀ ਨੇ 24 ਸੀਟਾਂ ਪ੍ਰਾਪਤ ਕੀਤੀਆਂ ਸਨ। ਇਸ ਘਟਨਾਕ੍ਰਮ ਨੂੰ ਕੈਨੇਡਾ ਵਿਚ ਖਾਲਿਸਤਾਨ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐੱਨ.ਡੀ.ਪੀ ਨੇਤਾ ਜਗਮੀਤ ਸਿੰਘ ਨੂੰ ਖਾਲਿਸਤਾਨੀ ਹਮਦਰਦ ਵਜੋਂ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ 168 ਸੀਟਾਂ ਸੀਟਾਂ ‘ਤੇ ਜਿੱਤ ਹਾਸਲ ਹੋਈ ਹੋਈ ਅਤੇ ਪਾਰਟੀ ਸੱਤਾ ਵਿਚ ਬਣੀ ਰਹੇਗੀ।