ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਇੰਡੈਕਸ ਕਾਰਡ ਆਪਣੇ ਨਵੇਂ ਡਿਜੀਟਲ ਪਲੇਟਫਾਰਮ ਦੀ ਮਦਦ ਨਾਲ 72 ਘੰਟਿਆਂ ਦੇ ਅੰਦਰ ਹੀ ਜਾਰੀ ਕਰ ਦਿੱਤੇ ਹਨ। ਇੰਡੈਕਸ ਕਾਰਡ ਵੱਖ-ਵੱਖ ਹਿੱਸੇਦਾਰਾਂ ਨੂੰ ਵੋਟਿੰਗ ਰੁਝਾਨ ਸਮਝਣ ਵਿਚ ਮਦਦ ਕਰਦੇ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੇ 19 ਜੂਨ ਨੂੰ ਕੇਰਲ, ਗੁਜਰਾਤ, ਪੰਜਾਬ ਅਤੇ ਪੱਛਮੀ ਬੰਗਾਲ ਦੇ ਪੰਜ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਦੌਰਾਨ ਡਿਜੀਟਲ ਪਲੇਟਫਾਰਮ ਈ.ਸੀ.ਆਈ.ਐੱਨ.ਈ.ਟੀ. ਦੀ ਸ਼ੁਰੂਆਤ ਕੀਤੀ ਸੀ। ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ। ਨਵੀਂ ਪ੍ਰਣਾਲੀ ਤਹਿਤ ਇੰਡੈਕਸ ਕਾਰਡਾਂ ਵਿਚ ਡੇਟਾ ਈ.ਸੀ.ਆਈ.ਐੱਨ.ਈ.ਟੀ. ਇਨਪੁੱਟ ਦੀ ਵਰਤੋਂ ਕਰਕੇ ਆਪਣੇ ਆਪ ਭਰਿਆ ਜਾਂਦਾ ਹੈ।
ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਲਈ ਇੰਡੈਕਸ ਕਾਰਡ 72 ਘੰਟਿਆਂ ‘ਚ ਜਾਰੀ
