#OTHERS

ਚੀਨ ਵੱਲੋਂ ਅਮਰੀਕੀ ਦਰਾਮਦਾਂ ‘ਤੇ 125 ਫੀਸਦ ਟੈਕਸ

-ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ‘ਤੇ ਪਹਿਲਾਂ ਲੱਗਦਾ ਸੀ 84 ਫੀਸਦ ਟੈਕਸ
=ਟਰੰਪ ਪ੍ਰਸ਼ਾਸਨ ਵੱਲੋਂ ਟੈਕਸ ਵਧਾਉਣ ਤੋਂ ਬਾਅਦ ਕੀਤੀ ਕਾਰਵਾਈ
ਪੇਈਚਿੰਗ, 12 ਅਪ੍ਰੈਲ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਚੀਨ ਤੋਂ ਆਉਣ ਵਾਲੀਆਂ ਵਸਤਾਂ ‘ਤੇ 145 ਫ਼ੀਸਦੀ ਟੈਕਸ ਲਾਉਣ ਦੇ ਬਦਲੇ ਵਜੋਂ ਚੀਨ ਨੇ ਅੱਜ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ‘ਤੇ ਟੈਕਸ ਵਧਾ ਕੇ 125 ਫ਼ੀਸਦੀ ਕਰ ਦਿੱਤਾ ਹੈ। ਚੀਨੀ ਵਣਜ ਮੰਤਰਾਲੇ ਨੇ ਇੱਥੇ ਕਿਹਾ ਕਿ ਚੀਨ ਨੇ ਅਮਰੀਕਾ ਤੋਂ ਆਉਣ ਵਾਲੇ ਉਤਪਾਦਾਂ ‘ਤੇ ਟੈਕਸ ਵਧਾ ਕੇ 125 ਫੀਸਦੀ ਕਰ ਦਿੱਤਾ ਹੈ, ਇਸ ਤੋਂ ਪਹਿਲਾਂ ਇਹ ਟੈਕਸ 84 ਫੀਸਦੀ ਸੀ। ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਟੈਰਿਫ ਵਾਧੇ ਤੋਂ ਬਾਅਦ ਚੀਨ ਨੇ ਵੀ ਡਬਲਯੂ.ਟੀ.ਓ. ਕੋਲ ਕੇਸ ਦਾਇਰ ਕੀਤਾ ਹੈ। ਅਮਰੀਕਾ ਦੇ ਤਾਜ਼ਾ ਨੋਟੀਫਿਕੇਸ਼ਨ ਮੁਤਾਬਕ ਚੀਨ ‘ਤੇ ਵਪਾਰਕ ਟੈਕਸ 145 ਫੀਸਦੀ ਲਾਇਆ ਗਿਆ ਹੈ।