ਪੇਈਚਿੰਗ, 6 ਨਵੰਬਰ (ਪੰਜਾਬ ਮੇਲ)- ਚੀਨ ਦੇ ਪੁਲਾੜ ਸਟੇਸ਼ਨ ‘ਤੇ ਤਾਇਨਾਤ ਟੀਮ ਦੀ ਨਿਰਧਾਰਿਤ ਵਾਪਸੀ ਟਾਲ ਦਿੱਤੀ ਗਈ ਹੈ। ਸ਼ੱਕ ਹੈ ਕਿ ਪੁਲਾੜ ਵਾਹਨ ‘ਤੇ ਪੁਲਾੜ ਦੇ ਛੋਟੇ ਜਿਹੇ ਮਲਬੇ ਦਾ ਪ੍ਰਭਾਵ ਪਿਆ ਹੈ। ਇਹ ਐਲਾਨ ਚਾਈਨਾ ਮੈਨਡ ਸਪੇਸ ਏਜੰਸੀ (ਸੀ.ਐੱਮ.ਐੱਸ.ਏ.) ਨੇ ਕੀਤਾ ਹੈ।
ਪੁਲਾੜ ਏਜੰਸੀ ਨੇ ਕਿਹਾ ਕਿ ਵਾਪਸੀ ਵਿਚ ਦੇਰ ਦਾ ਫ਼ੈਸਲਾ ਪੁਲਾੜ ਯਾਤਰੀਆਂ ਦੀ ਸੁਰੱਖਿਆ ਅਤੇ ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਚੀਨ ਆਪਣੇ ਪੁਲਾੜ ਸਟੇਸ਼ਨ ਦੀ ਟੀਮ ਨੂੰ ਹਰੇਕ 6 ਮਹੀਨੇ ਵਿਚ ਬਦਲਦਾ ਹੈ। ਸ਼ਨਿਚਰਵਾਰ ਨੂੰ ਸ਼ੇਨਚਾਓ-20 ਪੁਲਾੜ ਵਾਹਨ ਨੇ ਸ਼ੈਨਜੋਊ-21 ਟੀਮ ਨੂੰ ਪੰਧ ‘ਚ ਕਾਰਜਭਾਰ ਸੌਂਪੇ ਜਾਣ ਦਾ ਕੰਮ ਪੂਰਾ ਕੀਤਾ ਸੀ ਅਤੇ ਉਸ ਦਾ ਬੁੱਧਵਾਰ ਨੂੰ ਧਰਤੀ ‘ਤੇ ਪਰਤਣ ਦਾ ਪ੍ਰੋਗਰਾਮ ਸੀ। ਸ਼ੇਨਚਾਓ-20 ‘ਚ ਮੌਜੂਦਾ ਸਮੇਂ ਵਿਚ ਪੁਲਾੜ ਟੀਮ ਸਵਾਰ ਹੈ। ਮੰਗਲਵਾਰ ਨੂੰ ਪੁਲਾੜ ਸਟੇਸ਼ਨ ‘ਤੇ ਤਾਇਨਾਤ ਤਿੰਨ ਮੈਂਬਰੀ ਟੀਮ ਨੇ ਕਾਰਜਭਾਰ ਤਬਦੀਲ ਕਰਨ ਸਬੰਧੀ ਸਮਾਰੋਹ ਕੀਤਾ ਅਤੇ ਰਸਮੀ ਤੌਰ ‘ਤੇ ਸਟੇਸ਼ਨ ਦੀਆਂ ਚਾਬੀਆਂ ਨਵੀਂ ਟੀਮ ਨੂੰ ਸੌਂਪੀਆਂ।
ਚੀਨ ਦੇ ਪੁਲਾੜ ਸਟੇਸ਼ਨ ‘ਤੇ ਤਾਇਨਾਤ ਟੀਮ ਦੀ ਨਿਰਧਾਰਿਤ ਵਾਪਸੀ ਟਲੀ

