-ਰਸਮੀ ਤੌਰ ‘ਤੇ ਦੋਸ਼ ਆਇਦ
ਸੈਕਰਾਮੈਂਟੋ, 20 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉਟਾਹ ਦੇ ਅਧਿਕਾਰੀਆਂ ਨੇ ਕੰਜਰਵੇਟਿਵ ਕਾਰਕੁੰਨ ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਟਾਇਲਰ ਰਾਬਿਨਸਨ (22) ਵਿਰੁੱਧ ਰਸਮੀ ਤੌਰ ‘ਤੇ ਹੱਤਿਆ ਸਮੇਤ ਹਰ ਦੋਸ਼ ਆਇਦ ਕੀਤੇ ਹਨ। ਉਟਾਹ ਦੇ ਅਟਾਰਨੀ ਜਨਰਲ ਜੈਫ ਗਰੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹੋਰ ਦੋਸ਼ਾਂ ਵਿਚ ਅਗਨ ਸ਼ੱਸ਼ਤਰ ਚਲਾਉਣ, ਨਿਆਂ ਵਿਚ ਰੁਕਾਵਟ ਪਾਉਣ ਤੇ ਇੱਕ ਬੱਚੇ ਦੀ ਹਾਜ਼ਰੀ ਵਿਚ ਹਿੰਸਕ ਅਪਰਾਧ ਕਰਨ ਵਰਗੇ ਦੋਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਸ਼ੱਕੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਕਿਰਕ ਦੀ ਹੱਤਿਆ ਅਮਰੀਕਾ ਦਾ ਇੱਕ ਵੱਡਾ ਕਾਂਡ ਹੈ। ਗਰੇਅ ਨੇ ਕਿਹਾ ਕਿ ਮੈਂ ਇਹ ਨਿਰਣਾ ਹਲਕੇ ਵਿਚ ਨਹੀਂ ਲਿਆ ਤੇ ਇਹ ਨਿਰਣਾ ਅਟਾਰਨੀ ਵਜੋਂ ਆਜ਼ਾਦਾਨਾ ਤੌਰ ‘ਤੇ ਲਿਆ ਹੈ, ਜੋ ਕੇਵਲ ਸਬੂਤਾਂ, ਹਾਲਾਤ ਤੇ ਅਪਰਾਧ ਦੀ ਕਿਸਮ ‘ਤੇ ਆਧਾਰਿਤ ਹੈ।
ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ‘ਚ ਸ਼ੱਕੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਾਂਗਾ : ਅਟਾਰਨੀ ਜਨਰਲ
