#INDIA

ਗੋ ਫਸਟ ਦੇ ਦਸਤਾਵੇਜ਼ਾਂ ਦੀ ਜਾਂਚ ਕਰੇਗਾ ਡੀ.ਜੀ.ਸੀ.ਏ.

ਮੁੰਬਈ, 30 ਜੂਨ (ਪੰਜਾਬ ਮੇਲ)-ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਸੁਰਜੀਤੀ ਯੋਜਨਾ ਸਬੰਧੀ ਗੋ ਫਸਟ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਜਾਂਚ ਤੇ ਮੁੜ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਸੰਚਾਲਨ ਤਿਆਰੀ ‘ਤੇ ਆਡਿਟ ਵੀ ਕਰੇਗਾ। ਸੂਤਰਾਂ ਅਨੁਸਾਰ 3 ਮਈ ਤੋਂ ਉਡਾਣਾਂ ਬੰਦ ਕਰਨ ਵਾਲੀ ਹਵਾਈ ਏਜੰਸੀ ਗੋ ਫਸਟ ਦੇ ਸੀਨੀਅਰ ਨੁਮਾਇੰਦਿਆਂ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਦੇ ਅਧਿਕਾਰੀਆਂ ਨਾਲ ਬੁੱਧਵਾਰ ਨੂੰ ਕੌਮੀ ਰਾਜਧਾਨੀ ਵਿਚ ਸੁਰਜੀਤੀ ਯੋਜਨਾ ਦੇ ਵੱਖ-ਵੱਖ ਪਹਿਲੂਆਂ ਦੇ ਚਰਚਾ ਕੀਤੀ। ਵਾਡੀਆ ਪਰਿਵਾਰ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਆਪਣੇ-ਆਪ ਨੂੰ ਦੀਵਾਲੀਆ ਐਲਾਨ ਦਿੱਤਾ ਸੀ। ਡੀ.ਜੀ.ਸੀ.ਏ. ਦਸਤਾਵੇਜ਼ਾਂ ਦੀ ਪੜਤਾਲ ਮੁਕੰਮਲ ਕਰਨ ਮਗਰੋਂ ਏਅਰਲਾਈਨ ਮੁੜ ਸ਼ੁਰੂ ਕਰਨ ਬਾਰੇ ਮੁਲਾਂਕਣ ਕਰੇਗਾ।

Leave a comment