#OTHERS

ਗੋਲਡਨ ਵੀਜ਼ਾ ‘ਤੇ ਯੂ.ਏ.ਈ. ਗਏ ਭਾਰਤੀ ਵਿਦਿਆਰਥੀ ਦੀ ਦੀਵਾਲੀ ਸਮਾਗਮ ਦੌਰਾਨ ਦਿਲ ਦੇ ਦੌਰੇ ਕਾਰਨ ਮੌਤ

ਦੁਬਈ, 24 ਅਕਤੂਬਰ (ਪੰਜਾਬ ਮੇਲ)- ਯੂ.ਏ.ਈ. ਗੋਲਡਨ ਵੀਜ਼ਾ ‘ਤੇ ਗਏ ਇੱਕ ਭਾਰਤੀ ਵਿਦਿਆਰਥੀ ਦੀ ਦੀਵਾਲੀ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਕੇਰਲ ਵਾਸੀ ਕ੍ਰਿਸ਼ਨਾਕੁਮਾਰ ਵਜੋਂ ਹੋਈ ਦੱਸੀ ਗਈ ਹੈ, ਜੋ ਮਿਡਲਸੈਕਸ ਯੂਨੀਵਰਸਿਟੀ, ਦੁਬਈ ਵਿਚ ਬੀ.ਬੀ.ਏ. ਮਾਰਕਿਟਿੰਗ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ।
ਗਲਫ਼ ਨਿਊਜ਼ ਨੇ ਬੁੱਧਵਾਰ ਨੂੰ ਖ਼ਬਰ ‘ਚ ਕਿਹਾ ਕਿ ਮਿਡਲਸੈਕਸ ਯੂਨੀਵਰਸਿਟੀ ਦੁਬਈ ਵਿਚ ਬੀ.ਬੀ.ਏ. ਮਾਰਕੀਟਿੰਗ ਦੇ ਪਹਿਲੇ ਸਾਲ ਦੇ ਵਿਦਿਆਰਥੀ ਵੈਸ਼ਣਵ ਕ੍ਰਿਸ਼ਨਕੁਮਾਰ ਦੀ ਮੰਗਲਵਾਰ ਨੂੰ ਦੁਬਈ ਇੰਟਰਨੈਸ਼ਨਲ ਅਕਾਦਮਿਕ ਸਿਟੀ ਵਿਚ ਦੀਵਾਲੀ ਦੇ ਜਸ਼ਨਾਂ ਦੌਰਾਨ ਅਚਾਨਕ ਮੌਤ ਹੋ ਗਈ।
ਖ਼ਬਰ ਮੁਤਾਬਕ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰ ਅਨੁਸਾਰ ਦੁਬਈ ਪੁਲਿਸ ਦਾ ਫੋਰੈਂਸਿਕ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਵੈਸ਼ਨਵ ਦੇ ਦੁਬਈ ਵਿਚ ਰਹਿੰਦੇ ਚਾਚਾ ਨਿਤੀਸ਼ ਨੇ ਦੱਸਿਆ, ”ਵੈਸ਼ਨਵ ਦੇ ਮਾਪੇ ਉਸ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਕੇਰਲਾ ਲੈ ਜਾਣਾ ਚਾਹੁੰਦੇ ਹਨ, ਇਸ ਲਈ ਅਸੀਂ ਇਸ ਲਈ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਹਾਂ।”