-ਮੌਕੇ ‘ਤੇ ਦੂਜੇ ਅਫਸਰ ਨੇ ਕਾਰ ਸਵਾਰ ਨੂੰ ਮਾਰੀ ਗੋਲੀ
ਸੈਕਰਾਮੈਂਟੋ, 15 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨੀਮ ਸ਼ਹਿਰੀ ਸ਼ਿਕਾਗੋ ਵਿਚ ਇੱਕ ਇਮੀਗ੍ਰੇਸ਼ਨ ਐਡ ਕਸਟਮਜ਼ ਇਨਫੋਰਸਮੈਂਟ ਅਫਸਰ ਨੇ ਇੱਕ ਵਿਅਕਤੀ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ, ਜਦੋਂ ਉਹ ਇੱਕ ਹੋਰ ਅਫਸਰ ਨੂੰ ਆਪਣੀ ਕਾਰ ਨਾਲ ਕਾਫੀ ਦੂਰ ਤੱਕ ਘਸੀਟ ਕੇ ਲੈ ਗਿਆ। ਹੋਮਲੈਂਡ ਸਕਿਉਰਿਟੀ ਵਿਭਾਗ ਅਨੁਸਾਰ ਇਹ ਘਟਨਾ ਇੱਕ ਨਾਕਾਬੰਦੀ ਸਥਾਨ ‘ਤੇ ਵਾਪਰੀ। ਵਿਭਾਗ ਅਨੁਸਾਰ ਸਿਲਵਰੀਓ ਵਿਲਗਾਸ-ਗੋਨਜ਼ਾਲੇਜ਼ ਨਾਮੀ ਕਾਰ ਚਾਲਕ ਦੀ ਮੌਕੇ ਉਪਰ ਹੀ ਮੌਤ ਹੋ ਗਈ, ਜਦਕਿ ਅਫਸਰ ਦੇ ਗੰਭੀਰ ਸੱਟਾਂ ਵੱਜੀਆਂ ਹਨ ਪਰੰਤੂ ਉਸ ਦੀ ਹਾਲਤ ਸਥਿਰ ਹੈ। ਇਹ ਘਟਨਾ ਫਰੈਂਕਲਿਨ ਪਾਰਕ ਵਿਚ ਵਾਪਰੀ, ਜਿਥੇ ਗੈਰ ਕਾਨੂੰਨੀ ਪ੍ਰਵਾਸੀ ਗੋਨਾਜ਼ਾਲੇਜ਼ ਨੇ ਆਪਣੀ ਕਾਰ ਇੱਕ ਪੁਲਿਸ ਅਫਸਰ ਵਿਚ ਮਾਰੀ ਤੇ ਬਾਅਦ ਵਿਚ ਉਸ ਨੂੰ ਆਪਣੀ ਕਾਰ ਨੀਲ ਹੀ ਘਸੀਟ ਕੇ ਲੈ ਗਿਆ। ਹੋਮਲੈਂਡ ਸਕਿਉਰਿਟੀ ਅਸਿਸਟੈਂਟ ਸਕੱਤਰ ਟਰੀਸੀਆ ਮੈਕਲੌਘਲਿਨ ਨੇ ਇੱਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਉਹ ਜ਼ਖਮੀ ਪੁਲਿਸ ਅਫਸਰ ਦੀ ਛੇਤੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਨ।
ਗੈਰ ਕਾਨੂੰਨੀ ਪ੍ਰਵਾਸੀ ਨੇ ਪੁਲਿਸ ਅਫਸਰ ਨੂੰ ਆਪਣੀ ਕਾਰ ਨਾਲ ਘੜੀਸਿਆ
