#INDIA

ਗੈਂਗਸਟਰ ਗੋਲਡੀ ਬਰਾੜ ਕੈਲੀਫੋਰਨੀਆ ‘ਚ

-ਅਮਰੀਕਾ ਤੋਂ ਮੰਗ ਰਿਹਾ ਹੈ ਸ਼ਰਨ
ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)-ਗੈਂਗਸਟਰ ਗੋਲਡੀ ਬਰਾੜ ਆਪਣੀ ਜਾਨ ਬਚਾਉਣ ਲਈ ਭੱਜ-ਨੱਠ ਕਰ ਰਿਹਾ ਹੈ। ਇਹ ਖੁਲਾਸਾ ਭਾਰਤੀ ਖੁਫੀਆ ਏਜੰਸੀਆਂ ਦੇ ਨਵੇਂ ਡੋਜ਼ੀਅਰ ਨੇ ਕੀਤਾ ਹੈ। ਗੋਲਡੀ ਬਰਾੜ 15 ਅਗਸਤ 2017 ਨੂੰ ਭਾਰਤ ਤੋਂ ਕੈਨੇਡਾ ਪਹੁੰਚਿਆ ਅਤੇ ਬਾਅਦ ਵਿਚ ਅਮਰੀਕਾ ਭੱਜਣ ਵਿਚ ਕਾਮਯਾਬ ਹੋ ਗਿਆ। ਉਦੋਂ ਤੋਂ ਉਹ ਕੈਲੀਫੋਰਨੀਆ ਵਿਚ ਰਹਿ ਰਿਹਾ ਹੈ ਤੇ ਅਮਰੀਕਾ ਤੋਂ ਕਾਨੂੰਨੀ ਢੰਗ ਨਾਲ ਸ਼ਰਨ ਮੰਗ ਰਿਹਾ ਹੈ। ਪਤਾ ਲੱਗਾ ਹੈ ਕਿ ਉਹ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿਚ ਹੈ। ਏਜੰਸੀਆਂ ਤੋਂ ਬਚਣ ਲਈ ਬਰਾੜ ਐਨਕ੍ਰਿਪਟਡ ਕਮਿਊਨੀਕੇਸ਼ਨ ਐਪਸ ਦੀ ਵਰਤੋਂ ਕਰ ਰਹੇ ਹਨ।

Leave a comment