#AMERICA

ਗੂਗਲ ਨੇ 11,000 ਹਜ਼ਾਰ ਯੂਟਿਊਬ ਚੈਨਲ ਹਟਾਏ ਉਨ੍ਹਾਂ ‘ਤੇ ਵੱਖ-ਵੱਖ ਦੇਸ਼ਾਂ ਬਾਰੇ ਝੂਠਾ ਪ੍ਰਚਾਰ ਫੈਲਾਉਣ ਦਾ ਦੋਸ਼ ਲਗਾਇਆ

ਵਾਸ਼ਿੰਗਟਨ, 24 ਜੁਲਾਈ, (ਪੰਜਾਬ ਮੇਲ)- ਗੂਗਲ ਨੇ ਵੱਖ-ਵੱਖ ਦੇਸ਼ਾਂ ਬਾਰੇ ਗਲਤ ਪ੍ਰਚਾਰ ਫੈਲਾਉਣ ਦੇ ਦੋਸ਼ ਵਿੱਚ 11,000 ਹਜ਼ਾਰ  ਯੂਟਿਊਬ ਚੈਨਲਾਂ ਨੂੰ ਹਟਾ ਦਿੱਤਾ ਹੈ। ਇਸ ਵਿੱਚ ਖੁਲਾਸਾ ਹੋਇਆ ਹੈ ਕਿ ਚੀਨ ਅਤੇ ਰੂਸ ਦੇ ਚੈਨਲ ਸੂਚੀ ਵਿੱਚ ਸਭ ਤੋਂ ਉੱਪਰ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਇਕੱਲੇ ਚੀਨ ਨਾਲ ਸਬੰਧਤ 7,700 ਯੂਟਿਊਬ ਚੈਨਲਾਂ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ‘ਤੇ ਭਾਰਤ ਵਿੱਚ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਪਾਰਟੀ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਸ਼ੰਸਾ ਕਰਨ ਵਾਲੀ ਸਮੱਗਰੀ ਪੋਸਟ ਕਰਨ ਦਾ ਦੋਸ਼ ਸੀ। ਗੂਗਲ ਨੇ ਕਿਹਾ ਕਿ ਉਸ ਨੇ  2,000 ਹਜਾਰ ਤੋ ਵੱਧ ਰੂਸੀ ਯੂਟਿਊਬ ਚੈਨਲਾਂ ਅਤੇ ਹੋਰ ਵੈੱਬਸਾਈਟਾਂ ਨੂੰ ਹਟਾ ਦਿੱਤਾ ਹੈ। ਉਸ ਨੇ ਕਿਹਾ ਕਿ ਇਹ  ਪਾਇਆ ਕਿ ਇਹ ਖਾਤੇ ਯੂਕਰੇਨ ਅਤੇ ਨਾਟੋ ਦੀ ਆਲੋਚਨਾਤਮਕ ਅਤੇ ਰੂਸ ਦਾ ਸਮਰਥਨ ਕਰਨ ਵਾਲੇ ਸੰਦੇਸ਼ ਫੈਲਾ ਰਹੇ ਸਨ।