#OTHERS

ਗੁਜਰਾਤ ਹਾਈ ਕੋਰਟ ਵੱਲੋਂ 2002 ਦੇ ਦੰਗਾ ਮਾਮਲੇ ‘ਚ ਸਾਬਕਾ ਡੀ.ਜੀ.ਪੀ. ਸ੍ਰੀਕੁਮਾਰ ਨੂੰ ਪੱਕੀ ਜ਼ਮਾਨਤ

ਅਹਿਮਦਾਬਾਦ, 5 ਅਗਸਤ (ਪੰਜਾਬ ਮੇਲ)- ਗੁਜਰਾਤ ਹਾਈ ਕੋਰਟ ਨੇ ਸੂਬੇ ਵਿਚ 2002 ਦੇ ਦੰਗਿਆਂ ਦੇ ਸਬੰਧ ਵਿਚ ਲੋਕਾਂ ਨੂੰ ਫਸਾਉਣ ਦੇ ਇਰਾਦੇ ਨਾਲ ਸਬੂਤਾਂ ਨੂੰ ਕਥਿਤ ਤੌਰ ‘ਤੇ ਘੜਨ ਦੇ ਮਾਮਲੇ ਵਿਚ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਆਰਬੀ ਸ੍ਰੀਕੁਮਾਰ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਇਸੇ ਮਾਮਲੇ ਵਿਚ ਜ਼ਮਾਨਤ ਦਿੱਤੇ ਜਾਣ ਤੋਂ ਕਰੀਬ ਦੋ ਹਫ਼ਤੇ ਬਾਅਦ ਹਾਈ ਕੋਰਟ ਨੇ ਸ੍ਰੀਕੁਮਾਰ ਨੂੰ ਇਹ ਰਾਹਤ ਦਿੱਤੀ ਹੈ।

Leave a comment