#INDIA

ਗੁਜਰਾਤ ‘ਚ ਭਾਜਪਾ ਨੇ ਜਿੱਤੀ ਸੂਰਤ ਲੋਕ ਸਭਾ ਸੀਟ

ਅਹਿਮਦਾਬਾਦ, 22 ਅਪ੍ਰੈਲ (ਪੰਜਾਬ ਮੇਲ)- ਗੁਜਰਾਤ ਦੇ ਸੂਰਤ ਲੋਕ ਸਭਾ ਚੋਣ ਭਾਜਪਾ ਦੇ ਉਮੀਦਵਾਰ ਨੇ ਬਗ਼ੈਰ ਮੁਕਾਬਲਾ ਜਿੱਤ ਲਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਕੀ ਸਾਰੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਨਾਲ ਭਾਜਪਾ ਦੇ ਮੁਕੇਸ਼ ਦਲਾਲ ਦਾ ਨਿਰਵਿਰੋਧ ਚੁਣੇ ਗਏ। ਵਰਨਣਯੋਗ ਹੈ ਚੋਣ ਅਧਿਕਾਰੀ ਨੇ ਇਥੋਂ ਕਾਂਗਰਸ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਸਨ।