#OTHERS

ਗਾਜ਼ਾ ‘ਚ ਜੰਗ ਦੌਰਾਨ 58,000 ਤੋਂ ਵੱਧ ਫਲਸਤੀਨੀ ਮਾਰੇ ਗਏ

ਅਲ-ਬਲਾਹ (ਗਾਜ਼ਾ ਪੱਟੀ), 14 ਜੁਲਾਈ (ਪੰਜਾਬ ਮੇਲ)- ਗਾਜ਼ਾ ਵਿਚ 21 ਮਹੀਨੇ ਜਾਰੀ ਜੰਗ ਵਿਚ 58,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਸਥਾਨਕ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਆਪਣੀ ਗਿਣਤੀ ਵਿਚ ਨਾਗਰਿਕਾਂ ਅਤੇ ਹਮਾਸ ਲੜਾਕਿਆਂ ਵਿਚ ਕੋਈ ਫਰਕ ਨਹੀਂ ਕੀਤਾ ਹੈ, ਪਰ ਕਿਹਾ ਹੈ ਕਿ ਮ੍ਰਿਤਕਾਂ ਵਿਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਹਨ।
ਇਹ ਮੌਤਾਂ ਦੀ ਗਿਣਤੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਲਈ ਅਮਰੀਕਾ ਦੀ ਵਿਚੋਲਗੀ ਨਾਲ ਗੱਲਬਾਤ ਚੱਲ ਰਹੀ ਹੈ।