#AMERICA

ਗਲਤ ਪਛਾਣ ਨਸ਼ਰ ਕਰਨ ਦੇ ਦੋਸ਼ ਹੇਠ ਭਾਰਤੀ-ਅਮਰੀਕੀ ਤਰਲ ਪਟੇਲ ਗ੍ਰਿਫ਼ਤਾਰ

ਹਿਊਸਟਨ, 14 ਜੂਨ (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਤੀਹ ਸਾਲਾ ਨੀਤੀ ਮਾਹਿਰ ਤੇ ਟੈਕਸਸ ਦੇ ਕੰਟਰੀ ਕਮਿਸ਼ਨ ਦੇ ਅਹੁਦੇ ਲਈ ਉਮੀਦਵਾਰ ਤਰਲ ਪਟੇਲ ਨੂੰ ਟੈਕਸਸ ਰੇਂਜਰਜ਼ ਨੇ ਆਨਲਾਈਨ ਗ਼ਲਤ ਪਛਾਣ ਤੇ ਪਛਾਣ ਦੀ ਫਰਜ਼ੀ ਪੇਸ਼ਕਾਰੀ ਕਰਨ ਦੇ ਦੋਸ਼ ਹੇਠ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਹੈ। ਗਲਤ ਪਛਾਣ ਨਸ਼ਰ ਕਰਨਾ ਟੈਕਸਸ ਚੋਣ ਕੋਡ ਤਹਿਤ ‘ਸ਼੍ਰੇਣੀ-ਏ’ ਦਾ ਅਪਰਾਧ ਹੈ।
ਫੋਰਟ ਬੈਂਡ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਾ ‘ਪਬਲਿਕ ਇੰਟੈਗ੍ਰਿਟੀ ਡਿਵੀਜ਼ਨ’ ਟੈਕਸਸ ਰੇਂਜਰਜ਼ ਨਾਲ ਮਿਲ ਕੇ ਪ੍ਰੀਸਿੰਕਟ-3 ਕਮਿਸ਼ਨ ਦੇ ਅਹੁਦੇ ਲਈ ਸਿਆਸੀ ਉਮੀਦਵਾਰ ਪਟੇਲ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਕਰ ਰਿਹਾ ਹੈ। ਟੈਕਸਸ ਚੋਣ ਕੋਡ ਤਹਿਤ ਆਨਲਾਈਨ ਗਲਤ ਪਛਾਣ ਲਈ ਥਰਡ-ਡਿਗਰੀ ਅਤੇ ਪਛਾਣ ਦੀ ਗਲਤ ਪੇਸ਼ਕਾਰੀ ਲਈ ‘ਸ਼੍ਰੇਣੀ-ਏ’ ਦੇ ਅਪਰਾਧ ਦੇ ਦੋਸ਼, ਮੁੱਖ ਸ਼ਿਕਾਇਤਾਂ ਹਨ। ਜਾਂਚ ਅਜੇ ਵੀ ਜਾਰੀ ਹੈ।