ਸਰੀ, 31 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਗਰੇਟਵੇਅ ਫਾਇਨੈਂਸ਼ਲ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੰਵਲਜੀਤ ਮੋਤੀ ਵੱਲੋਂ ਪਿਛਲੀ ਤਿਮਾਹੀ ਦੌਰਾਨ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਟੀਮ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਹਿਤ ਕੰਪਨੀ ਦੇ ਸਰੀ ਦਫਤਰ ਵਿਚ ਵਿਸ਼ੇਸ਼ ਪਾਰਟੀ ਕੀਤੀ ਗਈ। ਇਸ ਮੌਕੇ ਉਨ੍ਹਾਂ ਸਾਰੇ ਟੀਮ ਮੈਂਬਰਾਂ ਨੂੰ ਪੌਜ਼ੇਟਿਵ ਸੋਚ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਜਨਵਰੀ 2023 ਤੋਂ ਕੰਪਨੀ ਵੱਲੋਂ ਕੀਤੀਆਂ ਗਈਆਂ ਅਹਿਮ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਪਣੇ ਟੀਮ ਮੈਂਬਰਾਂ ਨੂੰ ਕੰਪਨੀ ਵੱਲੋਂ ਹੋਣ ਵਾਲੀਆਂ ਸਾਰੀਆਂ ਮੀਟਿੰਗਾਂ ਅਤੇ ਟਰੇਨਿੰਗਾਂ ਵਿਚ ਆਪਣੀ ਹਾਜਰੀ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਵਿਸ਼ੇਸ਼ ਇਨਾਮ ਹਾਸਲ ਕਰਨ ਵਾਲਿਆਂ ਵਿਚ ਹਰਮਿੰਦਰ ਰੀਹਲ, ਮਨਦੀਪ ਖੁਰਾਣਾ, ਸੁਖਦੇਵ ਸ਼ਰਮਾ, ਚਾਂਦਨੀ ਮੋਤੀ, ਰੰਜਨਾ ਢਿੱਲੋਂ, ਅਰਾਧਨਾ, ਵਿਨੇ ਸ਼ਰਮਾ ਅਤੇ ਦਵਿੰਦਰ ਕਾਲੀਆ ਸ਼ਾਮਲ ਸਨ।
ਗਰੇਟਵੇਅ ਫਾਇਨੈਂਸ਼ਲ ਦੇ ਕੰਵਲਜੀਤ ਮੋਤੀ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਟੀਮ ਮੈਂਬਰਾਂ ਦਾ ਸਨਮਾਨ
