#Featured

ਕੋਲੋਰਾਡੋ ਵਿਚ ਇੱਕ ਡੇਅਰੀ ਫਾਰਮ ‘ਤੇ ਵਾਪਰੇ ਹਾਦਸੇ ‘ਚ 6 ਮੌਤਾਂ

ਸੈਕਰਾਮੈਂਟੋ, 23 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਲੋਰਾਡੋ ਵਿਚ ਡੈਨਵਰ ਦੇ ਉੱਤਰ ਵਿਚ ਤਕਰੀਬਨ 30 ਮੀਲ ਦੂਰ ਇੱਕ ਡੇਅਰੀ ਫਾਰਮ ‘ਤੇ ਵਾਪਰੇ ਇਕ ਹਾਦਸੇ ਵਿਚ 6 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਦੱਖਣ ਪੂਰਬ ਵੈਲਡ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਅਧਿਕਾਰੀਆਂ ਅਨੁਸਾਰ ਮੌਕੇ ਤੋਂ 6 ਲਾਸ਼ਾ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਹ ਮੌਤਾਂ ਕਿਸ ਕਿਸਮ ਦੇ ਹਾਦਸੇ ਕਾਰਨ ਹੋਈਆਂ ਹਨ। ਕੇਵਲ ਏਨਾ ਹੀ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਫਾਇਰ ਚੀਫ ਟਾਮ ਬੀਚ ਨੇ ਜਾਰੀ ਇੱਕ ਬਿਆਨ ਵਿਚ ਕਿਹਾ ਹੈ ਕਿ ਸ਼ਾਮ 6 ਵਜੇ ਘਟਨਾ ਸਥਾਨ ‘ਤੇ ਬਚਾਅ ਟੀਮ ਭੇਜੀ ਗਈ ਸੀ ਪਰੰਤੂ ਮੰਦੇਭਾਗੀ ਟੀਮ ਨੂੰ ਘਟਨਾ ਸਥਾਨ ਤੋਂ 6 ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲੇ ਹਨ। ਉਨ੍ਹਾਂ ਕਿਹਾ ਕਿ ਮੌਕੇ ਉਪਰ ਕਿਸੇ ਕਿਸਮ ਦੀ ਅਪਰਾਧਿਕ ਗਤੀਵਿਧੀ ਦਾ ਸੰਕੇਤ ਨਹੀਂ ਮਿਲਿਆ ਹੈ।