ਕੋਚੀ, 28 ਅਗਸਤ (ਪੰਜਾਬ ਮੇਲ)- ਕੋਚੀ ਤੋਂ ਬੰਗਲੌਰ ਜਾ ਰਹੇ ਇੰਡੀਗੋ ਜਹਾਜ਼ ‘ਚ ਸਵਾਰ ਯਾਤਰੀਆਂ ਨੂੰ ਅੱਜ ਨੂੰ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਉਤਾਰ ਦਿੱਤਾ ਗਿਆ, ਜਦੋਂ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਜਹਾਜ਼ 6ਈ6482 ਨੇ ਸਵੇਰੇ 10.30 ਵਜੇ ਬੰਗਲੌਰ ਰਵਾਨਾ ਹੋਣਾ ਸੀ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਅਤੇ ਜਹਾਜ਼ ਨੂੰ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਵੀ ਬੰਬ ਦੀ ਧਮਕੀ ਮਿਲਣ ਦੀ ਪੁਸ਼ਟੀ ਕੀਤੀ।