ਕੈਲੇਡਨ, 20 ਸਤੰਬਰ (ਪੰਜਾਬ ਮੇਲ)- ਕੈਲੇਡਨ ਵੈਸਟ ਸੀਨੀਅਰ ਐਸੋਸੀਏਸ਼ਨ ਨੇ ਕੈਲੇਡਨ ਵਿਚ 16 ਸਤੰਬਰ, 2023 ਨੂੰ ਇੱਕ ਬਹੁਤ ਹੀ ਸਫਲ ਦੂਜਾ ਸੀਪ ਟੂਰਨਾਮੈਂਟ ਕਰਵਾਇਆ। ਸਮਾਗਮ ਵਿਚ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਲਗਭਗ 70 ਟੀਮਾਂ ਨੇ ਭਾਗ ਲਿਆ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਨਾਮ ਦਿੱਤੇ ਗਏ। ਸਾਰਾ ਦਿਨ ਮੁਫਤ ਖਾਣ-ਪੀਣ ਦੀ ਸੇਵਾ ਕੀਤੀ ਗਈ। ਇਹ ਸਾਡੇ ਕੈਲੇਡਨ ਕਮਿਊਨਿਟੀ ਵਿਚ ਸੁਆਗਤ ਅਤੇ ਸੰਮਲਿਤ ਵਾਤਾਵਰਣ ਨੂੰ ਉਤਸ਼ਾਹਿਤ ਕਰਦਾ ਹੈ। ਅਸੀਂ ਇਸ ਐਸੋਸੀਏਸ਼ਨ ਦੀ ਕਾਰਜਕਾਰਨੀ ਅਤੇ ਮੈਂਬਰਾਂ ਨੂੰ ਵਧਾਈ ਦਿੰਦੇ ਹਾਂ।