#AMERICA

ਕੈਲੀਫੋਰਨੀਆ ਵਿਚ ਸਮੁੰਦਰ ਦੇ ਪਾਣੀ ਵਿਚ ਤੇਲ ਰਲਿਆ, ਮਾਮਲਾ ਜਾਂਚ ਅਧੀਨ

ਸੈਕਰਾਮੈਂਟੋ,ਕੈਲੀਫੋਰਨੀਆ, 10 ਮਾਰਚ  (ਹੁਸਨ ਲੜੋਆ ਬੰਗਾ/ ਪੰਜਾਬ ਮੇਲ)- ਯੂ ਐਸ ਕੋਸਟ ਗਾਰਡ ਤੇ ਸਥਾਨਕ ਅਧਿਕਾਰੀਆਂ ਨੇ ਦੱਖਣੀ ਕੈਲੀਫੋਰਨੀਆ ਵਿਚ ਹੰਟਿਗਟਨ ਬੀਚ ‘ਤੇ ਸਮੁੰਦਰ ਵਿਚ ਆਈ ਤੇਲ ਦੀ ਪਰਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਸਟ ਗਾਰਡ ਵੱਲੋਂ ਜਾਰੀ ਬਿਆਨ ਅਨੁਸਾਰ ਤੇਲ ਦੀ ਇਹ ਪਰਤ ਬੀਤੇ ਵੀਰਵਾਰ ਸ਼ਾਮ ਨੂੰ ਵੇਖੀ ਗਈ ਜੋ ਅੰਦਾਜਨ ਢਾਈ ਮੀਲ ਵਿਚ ਫੈਲੀ ਹੋਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਤੇਲ ਕਿਥੋਂ ਆਇਆ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਮਾਮਲਾ ਜਾਂਚ ਅਧੀਨ ਹੈ। ਇਸ ਦੇ ਵਾਤਾਵਰਣ ਉਪਰ ਪੈਣ ਵਾਲੇ ਅਸਰ ਬਾਰੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।