ਫਰਿਜ਼ਨੋ, 17 ਜੂਨ (ਪੰਜਾਬ ਮੇਲ)-ਐਤਵਾਰ 16 ਜੂਨ, 2024 ਨੂੰ ਬੇ ਏਰੀਆ ਵਿਖੇ ਸੀਨੀਅਰਜ਼ ਗੇਮਜ਼ ਹੋਈਆਂ। ਇਹ ਟ੍ਰੈਕ ਐਂਡ ਫੀਲਡ ਮੀਟ ਸੈਨ ਮਾਟੇਓ, ਕੈਲੀਫੋਰਨੀਆ ਦੇ ਸੈਨ ਮਾਟੇਓ ਸਿਟੀ ਕਾਲਜ ਸਟੇਡੀਅਮ ਵਿਚ ਹੋਈਆਂ। ਇਨ੍ਹਾਂ ਗੇਮਾਂ ਵਿਚ ਫਰਿਜ਼ਨੋ ਅਤੇ ਮਨਟੀਕਾ ਤੋਂ 7 ਅਥਲੀਟਾਂ ਨੇ ਵੱਖ-ਵੱਖ ਉਮਰ ਸਮੂਹਾਂ ਅਤੇ ਫੀਲਡ ਅਤੇ ਟਰੈਕ ਈਵੈਂਟਾਂ ਵਿਚ ਹਿੱਸਾ ਲਿਆ ਤੇ ਕੁੱਲ 20 ਤਗਮੇ ਜਿੱਤੇ। ਇਸ ਮੀਟ ਵਿਚ ਭਾਗ ਲੈਣ ਲਈ ਕੈਲੀਫੋਰਨੀਆ ਰਾਜ ਦੇ ਲਗਭਗ 200 ਐਥਲੀਟ ਪਹੁੰਚੇ ਹੋਏ ਸਨ।
ਫਰਿਜ਼ਨੋ ਤੋ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿਚ ਗੋਲਡ ਮੈਡਲ ਡਿਸਕਸ ਥ੍ਰੋ ਵਿਚ ਗੋਲਡ ਗੋਲਡ ਮੈਡਲ ਅਤੇ ਜੈਵਲਿਨ ਥਰੋਅ ਵਿਚ ਗੋਲਡ ਮੈਡਲ ਜਿੱਤਿਆ।
ਰਣਧੀਰ ਸਿੰਘ ਵਿਰਕ ਨੇ ਹੈਮਰ ਥਰੋਅ ਵਿਚ ਗੋਲਡ ਮੈਡਲ ਅਤੇ ਡਿਸਕਸ਼ਨ ਥਰੋਅ, ਸ਼ਾਟ ਪੁਟ, ਜੈਵਲਿਨ ਥਰੋਅ ਅਤੇ 50 ਮੀਟਰ ਡੈਸ਼ ਰੇਸ ਵਿਚ 4 ਚਾਂਦੀ ਦੇ ਤਗਮੇ ਜਿੱਤੇ।
ਫਰਿਜ਼ਨੋ ਦੇ ਕਮਲਜੀਤ ਸਿੰਘ ਬੈਨੀਪਾਲ ਨੇ 400 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ ਅਤੇ 800 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ। ਹਰਦੀਪ ਸਿੰਘ ਸੰਘੇੜਾ ਨੇ 400 ਮੀਟਰ ਵਿਚ ਚਾਂਦੀ ਦਾ ਤਗਮਾ ਜਿੱਤਿਆ। ਫਰਿਜ਼ਨੋ ਦੇ ਪਵਿੱਤਰ ਸਿੰਘ ਕਲੇਰ ਨੇ ਉੱਚੀ ਛਾਲ ਵਿਚ ਚਾਂਦੀ ਦਾ ਤਗਮਾ ਜਿੱਤਿਆ। ਮਨਟੀਕਾ ਦੇ ਰਜਿੰਦਰ ਸਿੰਘ ਸੇਖੋਂ ਨੇ 400 ਮੀਟਰ ਵਿਚ ਗੋਲਡ ਮੈਡਲ ਅਤੇ 800 ਮੀਟਰ ਵਿਚ ਗੋਲਡ ਮੈਡਲ ਜਿੱਤਿਆ।
ਮਨਟੀਕਾ ਦੇ ਦਰਸ਼ਨ ਸਿੰਘ ਨੇ 200 ਮੀਟਰ ਵਿਚ ਗੋਲਡ ਮੈਡਲ ਅਤੇ 100 ਮੀਟਰ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਇਸ ਤੋਂ ਇਲਾਵਾ ਹਰਦੀਪ ਸਿੰਘ ਸੰਘੇੜਾ, ਕਮਲਜੀਤ ਸਿੰਘ ਬੈਨੀਪਾਲ, ਰਜਿੰਦਰ ਸਿੰਘ ਸੇਖੋਂ ਅਤੇ ਦਰਸ਼ਨ ਸਿੰਘ ਦੀ ਟੀਮ ਨੇ 4×100 ਮੀਟਰ ਰਿਲੇਅ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। ਇਨ੍ਹਾਂ ਸਾਰੇ ਪੰਜਾਬੀ ਸੀਨੀਅਰ ਚੋਬਰਾਂ ਨੇ ਅਗਲੇ ਸਾਲ ਲਈ ਰਾਸ਼ਟਰੀ ਸੀਨੀਅਰ ਖੇਡਾਂ ਲਈ ਕੁਆਲੀਫਾਈ ਕੀਤਾ ਹੈ
ਇਨ੍ਹਾਂ ਨੇ 6 ਗੋਲਡ ਮੈਡਲ, 12 ਸਿਲਵਰ ਮੈਡਲ ਅਤੇ 2 ਕਾਂਸੀ ਦੇ ਮੈਡਲ ਜਿੱਤੇ।