#AMERICA

ਕੈਲੀਫੋਰਨੀਆ ‘ਚ ਕਾਰ ਸਵਾਰ ਨੇ ਲੋਕਾਂ ‘ਤੇ ਗੱਡੀ ਚੜ੍ਹਾਈ; 30 ਜ਼ਖ਼ਮੀ

ਲਾਸ ਏਂਜਲਸ, 19 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਇਕ ਕਾਰ ਸਵਾਰ ਨੇ ਲੋਕਾਂ ‘ਤੇ ਆਪਣੀ ਕਾਰ ਚੜ੍ਹਾ ਦਿੱਤੀ, ਜਿਸ ਕਾਰਨ 30 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਦਸ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ ਦੋ ਵਜੇ ਕਲੱਬ ਦੇ ਨੇੜੇ ਵਾਪਰਿਆ। ਅਧਿਕਾਰੀਆਂ ਨੇ ਹਾਲੇ ਤੱਕ ਕਾਰ ਸਵਾਰ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਵਿਅਕਤੀ ਨੇ ਆਪਣੀ ਕਾਰ ਜਾਣਬੁੱਝ ਕੇ ਲੋਕਾਂ ‘ਤੇ ਚੜ੍ਹਾਈ ਜਾਂ ਉਸ ਕੋਲੋਂ ਗਲਤੀ ਨਾਲ ਹਾਦਸਾ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜ ਗਈਆਂ, ਜੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ। ਇਹ ਵੀ ਚਰਚੇ ਚਲ ਰਹੇ ਹਨ ਕਿ ਹਾਦਸੇ ਤੋਂ ਪਹਿਲਾਂ ਗੋਲੀ ਚੱਲੀ ਸੀ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।