ਵੈਨਕੂਵਰ, 22 ਨਵੰਬਰ (ਪੰਜਾਬ ਮੇਲ)- ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਵਲੋਂ ਵੱਡਾ ਤਰੱਦਦ ਕਰਕੇ ਵੱਖ-ਵੱਖ ਅਪਰਾਧਾਂ ਹੇਠ ਗ੍ਰਿਫਤਾਰ ਕੀਤਾ ਗਿਆ ਕਥਿਤ ਗੈਂਗਸਟਰ ਜਗਦੀਪ ਸਿੰਘ ਬੀਤੀ ਰਾਤ ਕੈਲਗਰੀ ਦੇ ਰੌਕੀਵਿਊ ਹਸਪਤਾਲ ‘ਚੋਂ ਫ਼ਰਾਰ ਹੋ ਗਿਆ। ਅਜੇ ਉਸ ਤੋਂ ਫਿਰੌਤੀਆਂ ਨਾਲ ਸਬੰਧਤ ਗੈਂਗਸਟਰ ਸਰਗਰਮੀਆਂ ਬਾਰੇ ਜਾਂਚ ਆਰੰਭੀ ਹੀ ਜਾਣ ਲੱਗੀ ਸੀ, ਪਰ ਉਸ ਨੇ ਬਿਮਾਰੀ ਦਾ ਬਹਾਨਾ ਬਣਾਇਆ, ਜਿਸ ਕਾਰਨ ਉਸ ਨੂੰ ਕੱਲ੍ਹ ਹਸਪਤਾਲ ਦਾਖਲ ਕਰਵਾਇਆ ਸੀ।
ਸੀ.ਬੀ.ਐੱਸ.ਏ. ਵਲੋਂ ਵੱਖ-ਵੱਖ ਪੁਲਿਸ ਬਲਾਂ ਦੇ ਸਹਿਯੋਗ ਨਾਲ ਉਸ ਦੀ ਭਾਲ ਵਿਚ ਤੇਜ਼ੀ ਲਿਆਂਦੀ ਗਈ ਹੈ। ਏਜੰਸੀ ਵਲੋਂ ਗੈਰਕਾਨੂੰਨੀ ਢੰਗ ਨਾ ਰਹਿ ਰਹੇ ਲੋਕਾਂ ਦੀ ਫੜੋ ਫੜਾਈ ਮੌਕੇ ਅਚਾਨਕ ਜਗਦੀਪ ਕਾਬੂ ਆ ਗਿਆ ਸੀ। ਬੇਸ਼ੱਕ ਏਜੰਸੀ ਵਲੋਂ ਵਧੇਰੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਗਿਆ ਹੈ, ਪਰ ਸੂਤਰਾਂ ਅਨੁਸਾਰ ਏਜੰਸੀ ਨੂੰ ਉਸ ਦੀ ਪੁੱਛਗਿੱਛ ਦੌਰਾਨ ਵੱਡੇ ਅਪਰਾਧਾਂ ਬਾਰੇ ਖੁਲਾਸੇ ਹੋਣ ਦਾ ਵਿਸ਼ਵਾਸ ਹੈ।
ਕੈਲਗਰੀ ਦੇ ਹਸਪਤਾਲ ‘ਚ ਜ਼ੇਰੇ ਇਲਾਜ ਗੈਂਗਸਟਰ ਫ਼ਰਾਰ

