ਸੈਕਰਾਮੈਂਟੋ, 16 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਰੋਲੀਨਾ ‘ਚ ਸਟੀਫਨ ਸਟਾਨਕੋ (57) ਨਾਮੀ ਦੋਸ਼ੀ ਨੂੰ ਹੱਤਿਆ ਦੇ ਮਾਮਲੇ ਵਿਚ ਫਾਹੇ ਲਾ ਦੇਣ ਦੀ ਖਬਰ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਸਟਾਨਕੋ ਨੂੰ ਜ਼ਹਿਰ ਦਾ ਟੀਕਾ ਲਾਉਣ ਉਪਰੰਤ ਸ਼ਾਮ 6.34 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਨੂੰ 2005 ਵਿਚ ਹੌਰੀ ਕਾਊਂਟੀ ਵਿਚ ਆਪਣੇ ਦੋਸਤ ਦੀ ਹੱਤਿਆ ਕਰਨ ਤੇ ਬਾਅਦ ਵਿਚ ਉਸ ਦਾ ਬੈਂਕ ਖਾਤਾ ਸਾਫ ਕਰ ਦੇਣ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਟਾਨਕੋ ਨੂੰ ਜਾਰਜਟਾਊਨ ਕਾਊਂਟੀ ਵਿਚ ਆਪਣੀ ਦੋਸਤ ਕੁੜੀ ਦਾ ਗਲਾ ਕੱਟ ਕੇ ਹੱਤਿਆ ਦੀ ਕੋਸ਼ਿਸ ਕਰਨ ਦੇ ਮਾਮਲੇ ਵਿਚ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਕੈਰੋਲੀਨਾ ‘ਚ ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ ਦਿੱਤੀ ਫਾਂਸੀ
