#CANADA

ਕੈਨੇਡੀਅਨ ਵਾਟਰਪਾਰਕ ‘ਚ ਕੁੜੀਆਂ ਛੇੜਦਾ ਭਾਰਤੀ ਗ੍ਰਿਫ਼ਤਾਰ

ਕੈਨੇਡਾ, 13 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਨਿਊ ਬਰੰਜ਼ਵਿਕ ਸੂਬੇ ਦੇ ਮੋਨਕਟਨ ਦੇ ਇੱਕ ਵਾਟਰਪਾਰਕ ਵਿਚ 16 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਛੇੜਛਾੜ ਕਰਨ ਅਤੇ ਗਲਤ ਢੰਗ ਨਾਲ ਹੱਥ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਸ਼ ਦੇ ਤਹਿਤ ਭਾਰਤੀ ਮੂਲ ਦੇ 25 ਸਾਲਾ ਜਨਾਰਦਨ ਸਿਵਾਰੰਜਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਇਹ ਵਿਅਕਤੀ ਵਾਟਰ ਪਾਰਕ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਅਤੇ ਛੋਟੀਆਂ ਬੱਚੀਆਂ ਨੂੰ ਫੜ ਰਿਹਾ ਸੀ। ਘੱਟੋ-ਘੱਟ ਬਾਰ੍ਹਾਂ ਲੋਕਾਂ ਨੇ ਗਵਾਹੀ ਦਿੱਤੀ ਕਿ ਉਨ੍ਹਾਂ ਨੇ ਇਸ ਨੂੰ ਛੇੜਛਾੜ ਕਰਦੇ ਹੋਏ ਦੇਖਿਆ ਸੀ, ਜਿਨ੍ਹਾਂ ਵਿਚੋਂ ਕੁਝ ਬੱਚੀਆਂ ਦੀ ਉਮਰ 16 ਸਾਲ ਤੋਂ ਵੀ ਘੱਟ ਸੀ। ਜ਼ਿਕਰਯੋਗ ਹੈ ਕਿ ਇਹ ਘਟਨਾ ਮੈਜਿਕ ਮਾਉਂਟੇਨ ਵਿਖੇ ਵਾਪਰੀ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਨੇ ਦੱਸਿਆ ਹੈ ਕਿ ਉਸ ਕੋਲ ਭਾਰਤੀ ਪਾਸਪੋਰਟ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘੱਟੋ-ਘੱਟ 12 ਬੱਚੀਆਂ ਜਿਨ੍ਹਾਂ ਵਿਚ 16 ਸਾਲ ਤੋਂ ਘੱਟ ਉਮਰ ਦੀਆਂ ਵੀ ਸ਼ਾਮਲ ਹਨ, ਨਾਲ ਛੇੜਛਾੜ ਅਤੇ ਗਲਤ ਢੰਗ ਨਾਲ ਹੱਥ ਲਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਪੁਲਿਸ ਨੇ ਮੌਕੇ ‘ਤੇ ਹੀ ਸਿਵਾਰੰਜਨ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਉਸਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਉਸਨੂੰ 24 ਅਕਤੂਬਰ ਨੂੰ ਮੋਨਕਟਨ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਟਰ ਪਾਰਕ ‘ਚ ਗ੍ਰਿਫਤਾਰ ਕੀਤੇ ਜਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਨਾਬਾਲਗ ਲੜਕੀਆਂ ਵਿਚੋਂ ਇੱਕ ਦੀ ਮਾਂ, ਜਿਸਨੂੰ ਕਥਿਤ ਤੌਰ ‘ਤੇ ਉਸ ਵਿਅਕਤੀ ਦੁਆਰਾ ਛੇੜਿਆ ਗਿਆ ਸੀ, ਨੇ ਇਸ ਦੀਆਂ ਤਸਵੀਰਾਂ ਇੱਕ ਫੇਸਬੁੱਕ ਕਮਿਊਨਿਟੀ ‘ਤੇ ਪੋਸਟ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਦੂਜੇ ਮਾਪਿਆਂ ਨੂੰ ਉਸ ਬਾਰੇ ਚਿਤਾਵਨੀ ਦਿੱਤੀ। ਔਰਤ ਨੇ ਦਾਅਵਾ ਕੀਤਾ ਕਿ ਸ਼ੱਕੀ ਹੋਰ ਭਾਰਤੀ ਪੁਰਸ਼ਾਂ ਦੇ ਸਮੂਹ ਨਾਲ ਸੀ।
ਇਸ ਦੌਰਾਨ, ਪੁਲਿਸ ਲੋਕਾਂ ਨੂੰ ਕੇਸ ਨਾਲ ਸਬੰਧਤ ਕੁਝ ਵੀ ਪਤਾ ਹੋਣ ‘ਤੇ ਅੱਗੇ ਆਉਣ ਲਈ ਕਹਿ ਰਹੀ ਹੈ। ਪੁਲਿਸ ਵਲੋਂ ਜਾਰੀ ਇੱਕ ਅਧਿਕਾਰਤ ਰੀਲੀਜ਼ ਮੁਤਾਬਕ ”ਅਸੀਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਲਈ ਕਹਿ ਰਹੇ ਹਾਂ, ਜੇਕਰ ਉਹ 7 ਜੁਲਾਈ ਨੂੰ ਇਸ ਸਥਾਨ ‘ਤੇ ਹਾਜ਼ਰ ਹੋਏ ਸਨ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਲੋਕ ਇਹ ਜਾਣ ਲੈਣ ਕਿ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਜਿਨਸੀ ਦੁਰਵਿਹਾਰ ਦਾ ਸ਼ਿਕਾਰ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਤੁਹਾਡੀ ਗੱਲ ਸੁਣੀ ਜਾਵੇਗੀ, ਅਤੇ ਤੁਹਾਡੇ ‘ਤੇ ਵਿਸ਼ਵਾਸ ਕੀਤਾ ਜਾਵੇਗਾ। 