#CANADA

ਕੈਨੇਡਾ ਸਰਕਾਰ ਵੱਲੋਂ ਸਿੱਖ ਫ਼ੌਜੀਆਂ ਦੇ ਸਨਮਾਨ ‘ਚ ਡਾਕ ਟਿਕਟ ਜਾਰੀ

ਟੋਰਾਂਟੋ, 5 ਨਵੰਬਰ (ਬਲਜਿੰਦਰ ਸੇਖਾ/ਪੰਜਾਬ ਮੇਲ)- ਕੈਨੇਡਾ ਸਰਕਾਰ ਵੱਲੋਂ ਸਿੱਖ ਕੈਨੇਡੀਅਨ ਫੌਜੀਆਂ ਦੇ ਸਨਮਾਨ ਵਿਚ ਡਾਕ ਟਿਕਟ ਜਾਰੀ ਕੀਤੀ ਗਈ ਹੈ। ਇਹ ਟਿਕਟ ਰਾਸ਼ਟਰੀ ਫੌਜ ਪ੍ਰਤੀ ਸਿੱਖ ਫੌਜੀਆਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਜੋਂ ਜਾਰੀ ਕੀਤੀ ਗਈ ਹੈ। ਵਰਨਣਯੋਗ ਹੈ ਕਿ ਕੈਨੇਡਾ ਦੇ ਇਤਿਹਾਸ ਵਿਚ ਸਿੱਖ ਫ਼ੌਜੀਆਂ ਤੇ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਕੈਨੇਡਾ ਦੀ ਸਰਕਾਰ ਵੱਲੋਂ ਇਸ ਸਨਮਾਨ ਦੀ ਸਮੂਹ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਗਈ ਹੈ।