ਓਟਵਾ, 2 ਅਗਸਤ (ਪੰਜਾਬ ਮੇਲ)- ਕੈਨੇਡਾ ਨੇ ਜੈੱਫ ਡੇਵਿਡ ਨੂੰ ਮੁੰਬਈ ਵਿਚ ਆਪਣਾ ਕੌਂਸਲ ਜਨਰਲ ਨਿਯੁਕਤ ਕੀਤਾ ਹੈ। ਪਿਛਲੇ ਸਾਲ ਅਕਤੂਬਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮਗਰੋਂ ਭਾਰਤ ਨੇ ਆਪਣੇ ਰਾਜਦੂਤ ਅਤੇ ਪੰਜ ਹੋਰ ਡਿਪਲੋਮੈਟ ਵਾਪਸ ਬੁਲਾ ਲਏ ਸਨ ਤੇ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਇਸ ਘਟਨਾਕ੍ਰਮ ਤੋਂ ਬਾਅਦ ਕੈਨੇਡਾ ਦੀ ਇਹ ਪਹਿਲੀ ਨਿਯੁਕਤੀ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਹ ਐਲਾਨ ਕੀਤਾ। ਡੇਵਿਡ ਪਹਿਲਾਂ ਅਫਗਾਨਿਸਤਾਨ ਅਤੇ ਚੀਨ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਡੀਡਰਾਹ ਕੈਲੀ ਦੀ ਜਗ੍ਹਾ ਲੈਣਗੇ, ਜੋ 2023 ਵਿਚ ਭਾਰਤ ਛੱਡ ਗਏ ਸਨ। ਜੂਨ ਮਹੀਨੇ ਅਲਬਰਟਾ ਵਿਚ ਜੀ7 ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਅਤੇ ਆਪਸੀ ਸੇਵਾਵਾਂ ਬਹਾਲ ਕਰਨ ‘ਤੇ ਸਹਿਮਤੀ ਜਤਾਈ ਸੀ।
ਕੈਨੇਡਾ ਵੱਲੋਂ ਜੈੱਫ ਡੇਵਿਡ ਨੂੰ ਮੁੰਬਈ ‘ਚ ਕੌਂਸਲ ਜਨਰਲ ਨਿਯੁਕਤ
