ਇਸ ਤੋਂ ਬਾਅਦ ਗੁਜਰਾਤ, ਤਾਮਿਲਨਾਡੂ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ। ਕੈਨੇਡਾ ਤੋਂ ਬਾਅਦ, ਭਾਰਤੀ ਵਿਦਿਆਰਥੀਆਂ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ ਅਤੇ ਯੂ.ਕੇ. ਨੂੰ ਉਚੇਰੀ ਪੜ੍ਹਾਈ ਲਈ ਚੁਣਦੇ ਹਨ। ਅੰਤਰਰਾਸ਼ਟਰੀ ਸਿੱਖਿਆ ‘ਤੇ ਭਾਰਤੀ ਵਿਦਿਆਰਥੀਆਂ ਦੁਆਰਾ ਕੁੱਲ ਖਰਚੇ 2019 ਵਿੱਚ $37 ਬਿਲੀਅਨ ਤੋਂ ਵੱਧ ਕੇ 2023 ਵਿੱਚ $60 ਬਿਲੀਅਨ ਹੋ ਗਏ ਅਤੇ 2025 ਤੱਕ $70 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਜੋ ਕਿ 2022 ਵਿੱਚ 11.8 ਲੱਖ ਤੋਂ 2025 ਤੱਕ 15 ਲੱਖ ਵਧਣ ਦੀ ਉਮੀਦ ਹੈ।
ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਮਜਬੂਤ ਅਕਾਦਮਿਕ ਪ੍ਰੋਗਰਾਮਾਂ, ਪੜ੍ਹਾਈ ਤੋਂ ਬਾਅਦ ਕੰਮ ਦੇ ਮੌਕੇ ਕਾਰਨ ਇੱਕ ਤਰਜੀਹੀ ਮੰਜ਼ਿਲ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਦਾਖਲਾ 2022 ਵਿੱਚ 2.80 ਲੱਖ ਤੋਂ ਵਧ ਕੇ 2025 ਤੱਕ 3.49 ਲੱਖ ਹੋਣ ਦੀ ਉਮੀਦ ਸੀ, ਪਰ ਇਹ ਦੇਖਣਾ ਬਾਕੀ ਹੈ ਕਿ ਹਾਲ ਹੀ ਦੀਆਂ ਪਾਬੰਦੀਆਂ ਤੋਂ ਬਾਅਦ ਆਉਣ ਵਾਲੇ ਸੀਜ਼ਨ ਵਿੱਚ ਇਹ ਗਿਣਤੀ ਕਿਵੇਂ ਵਧੇਗੀ?
ਔਸਤਨ, ਹਰੇਕ ਭਾਰਤੀ ਵਿਦਿਆਰਥੀ ਇਕੱਲੇ ਟਿਊਸ਼ਨ ਫੀਸ ‘ਤੇ ਲਗਭਗ $27,000 ਖਰਚ ਕਰਦਾ ਹੈ ਜਦੋਂ ਕਿ ਰਿਹਾਇਸ਼ ਅਤੇ ਰਹਿਣ ਦੇ ਖਰਚੇ ਜੋੜ ਦਿੱਤੇ ਜਾਂਦੇ ਹਨ, ਤਾਂ ਕੁੱਲ ਲਗਭਗ $40,000 ਤੱਕ ਪਹੁੰਚ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਦਾ ਯੋਗਦਾਨ, ਜੋ ਸ਼ੁਰੂ ਵਿੱਚ $3.7 ਬਿਲੀਅਨ ਦੱਸਿਆ ਗਿਆ ਸੀ ਉਹ $7 ਬਿਲੀਅਨ ਸਾਲਾਨਾ ਦੇ ਨੇੜੇ ਹੋ ਸਕਦਾ ਹੈ।
ਨਵੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਪੰਜਾਬੀ ਵਿਦਿਆਰਥੀਆਂ ਵਿੱਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ, ਜਿਸ ਕਾਰਨ 2024 ਦੇ ਦਾਖਲੇ ਲਈ ਅਰਜ਼ੀਆਂ ਵਿੱਚ ਕਮੀ ਆਈ ਹੈ।