#CANADA

ਕੈਨੇਡਾ ਪੋਸਟ ਵੱਲੋਂ ਦੀਵਾਲੀ ਦੇ ਆਗਮਨ ਮੌਕੇ ਨਵੀਂ ਡਾਕ ਟਿਕਟ ਜਾਰੀ

ਸਰੀ, 16 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਜੈਨੀਆਂ ਸਮੇਤ ਬਹੁਤ ਸਾਰੇ ਭਾਈਚਾਰਿਆਂ ਦੁਆਰਾ ਦੁਨੀਆਂ ਭਰ ਵਿਚ ਮਨਾਏ ਜਾਣ ਵਾਲੇ ਦੀਵਾਲੀ ਤਿਓਹਾਰ ਦੇ ਆਗਮਨ ਮੌਕੇ ਕੈਨੇਡਾ ਪੋਸਟ ਨੇ ਇੱਕ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਇਹ ਡਾਕ ਟਿਕਟ ਲਕਸ਼ਮੀ ਪੂਜਾ ਨੂੰ ਉਜਾਗਰ ਕਰਦੀ ਹੈ।
ਡਾਕ ਟਿਕਟ ਨੂੰ ਨੋਥਿੰਗ ਡਿਜ਼ਾਈਨ ਸਟੂਡੀਓ ਦੇ ਰਾਹੁਲ ਭੋਗਲ ਦੁਆਰਾ ਡਿਜ਼ਾਈਨ ਕੀਤਾ ਗਿਆ, ਨਿਮਰ ਰਾਜਾ ਦੁਆਰਾ ਦਰਸਾਇਆ ਗਿਆ ਅਤੇ ਲੋਵੇ-ਮਾਰਟਿਨ ਵੱਲੋਂ ਛਾਪਿਆ ਗਿਆ ਹੈ। ਇਹ ਡਾਕ ਟਿਕਟ 360,000 ਦੀ ਗਿਣਤੀ ਵਿਚ ਛਾਪੀ ਗਈ ਹੈ। ਇਹ ਡਾਕ ਟਿਕਟ canadapost.ca ਉੱਪਰ ਅਤੇ ਪੂਰੇ ਕੈਨੇਡਾ ‘ਚ ਪੋਸਟਲ ਆਊਟਲੇਟਾਂ ‘ਤੇ ਉਪਲਬਧ ਹੈ।