ਓਟਾਵਾ, 13 ਨਵੰਬਰ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਦੱਖਣ-ਪੂਰਬੀ ਐਡਮਿੰਟਨ ਵਿਚ ਭਾਰਤੀ ਮੂਲ ਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸਦੇ 11 ਸਾਲਾ ਬੇਟੇ ਦੀ ਗੋਲੀ ਮਾਰ ਹੱਤਿਆ ਕਰਨ ਨਾਲ ਸਬੰਧਤ ਮਾਮਲੇ ਦੀ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਮੁਤਾਬਕ ਉੱਪਲ ਨਸ਼ੇ ਦੇ ਧੰਦੇ ਵਿਚ ਸ਼ਾਮਲ ਗਰੋਹ ਦੇ ਮੈਂਬਰ ਵਜੋਂ ਕੀਤੀ ਹੈ ਅਤੇ ਪੁਲਿਸ ਮੰਨ ਰਹੀ ਹੈ ਕਿ ਉਸ ਦੇ ਪੁੱਤ ਦੀ ਹੱਤਿਆ ਮਿੱਥੀ ਸਾਜ਼ਿਸ਼ ਤਹਿਤ ਕੀਤੀ ਗਈ ਹੈ। ‘ਵੈਨਕੂਵਰ ਸਨ’ ਅਨੁਸਾਰ ਉੱਪਲ ਬ੍ਰਦਰਜ਼ ਕੀਪਰ ਗੈਂਗ ਨਾਲ ਜੁੜਿਆ ਹੋਇਆ ਸੀ। ਐਡਮਿੰਟਨ ਪੁਲਿਸ ਨੇ ਐਤਵਾਰ (ਸਥਾਨਕ ਸਮਾਂ) ਨੂੰ ਵਾਹਨ ਅਤੇ ਦੋ ਮਸ਼ਕੂਕ ਵਿਅਕਤੀਆਂ ਦੀ ਫੋਟੋ ਜਾਰੀ ਕੀਤੀ। ਇਹ 9 ਨਵੰਬਰ ਨੂੰ ਦੁਪਹਿਰ 12 ਵਜੇ ਹੋਈ ਗੋਲੀਬਾਰੀ ਦੇ ਸਬੰਧ ਵਿਚ ਨਵੀਂ ਜਾਣਕਾਰੀ ਸਾਹਮਣੇ ਲਿਆਉਣ ਵਿਚ ਮਦਦ ਕਰ ਸਕਦੀ ਹੈ।
ਕੈਨੇਡਾ ਪੁਲਿਸ ਵੱਲੋਂ ਐਡਮਿੰਟਨ ‘ਚ ਗੈਂਗਸਟਰ ਉੱਪਲ ਤੇ ਉਸ ਦੇ 11 ਸਾਲਾ ਪੁੱਤ ਦੇ ਕਤਲ ਸਬੰਧੀ ਵੀਡੀਓ ਜਾਰੀ
