#CANADA

ਕੈਨੇਡਾ ਪੁਲਿਸ ਨੇ ਲਾਪਤਾ ਪੰਜਾਬਣ ਦੀ ਭਾਲ ਲਈ ਲੋਕਾਂ ਤੋਂ ਮੰਗਿਆ ਸਹਿਯੋਗ

ਵੈਨਕੂਵਰ, 11 ਫਰਵਰੀ (ਪੰਜਾਬ ਮੇਲ)- ਪੀਲ ਪੁਲੀਸ ਦੋ ਮਹੀਨੇ ਪਹਿਲਾਂ ਗੁੰਮ ਹੋਈ 21 ਸਾਲਾ ਪੰਜਾਬਣ ਦੀ ਭਾਲ ਪ੍ਰਤੀ ਗੰਭੀਰ ਹੋ ਕੇ ਜੁੱਟ ਗਈ ਹੈ ਤੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਪੁਲਿਸ ਅਨੁਸਾਰ ਮਧਰੇ ਕੱਦ (4 ਫੁੱਟ 11 ਇੰਚ) ਵਾਲੀ ਹਰਸਿਮਰਨਜੀਤ ਨੂੰ ਆਖਰੀ ਵਾਰ ਦਸੰਬਰ ਦੇ ਪਹਿਲੇ ਹਫ਼ਤੇ ਬਰੈਂਪਟਨ ਦੇ ਮੋਫਟ ਐਵੇਨਿਊ ਅਤੇ ਹਡਸਨ ਡਰਾਈਵ ਨੇੜਲੇ ਬੱਸ ਸਟਾਪ ‘ਤੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਲੱਗਾ। ਪੁਲਿਸ ਵੱਲੋਂ ਘਟਨਾ ਸਥਾਨ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਘੋਖੀ ਜਾਣ ਲੱਗੀ ਹੈ। ਪੁਲਿਸ ਨੇ ਕੁੜੀ ਦੇ ਮੌਕੇ ਦਾ ਪਹਿਰਾਵਾ ਤੇ ਹੁਲੀਆ ਵੀ ਲੋਕਾਂ ਨਾਲ ਸਾਂਝਾ ਕੀਤਾ ਹੈ, ਤਾਂ ਜੋ ਠੋਸ ਸੁਰਾਗ ਮਿਲ ਸਕੇ। ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦੇ ਮਾਪੇ ਬੜੇ ਪ੍ਰੇਸ਼ਾਨ ਹਨ।