ਕਿਹਾ; ਸਾਨੂੰ ਹੀ ਦੇ ਦਿਓ ਵਰਮੋਂਟ ਜਾਂ ਕੈਲੀਫੋਰਨੀਆ
ਓਟਾਵਾ, 11 ਜਨਵਰੀ (ਪੰਜਾਬ ਮੇਲ)– ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ‘ਤੇ ਕਬਜ਼ਾ ਕਰਨ ਅਤੇ ਉਸ ਨੂੰ 51ਵੇਂ ਰਾਜ ਵਜੋਂ ਅਮਰੀਕਾ ‘ਚ ਸ਼ਾਮਲ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ, ਤਾਂ ਉਨ੍ਹਾਂ ਨੇ ਵੀ ਮਜ਼ਾਕ ‘ਚ ਅਮਰੀਕੀ ਰਾਜ ਵਰਮੋਂਟ ਜਾਂ ਕੈਲੀਫੋਰਨੀਆ ਕੈਨੇਡਾ ਨੂੰ ਦਿੱਤੇ ਜਾਣ ਮੰਗ ਕਰ ਦਿੱਤੀ ਸੀ।
ਪਿਛਲੇ ਸਾਲ ਨਵੰਬਰ ‘ਚ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਟਰੂਡੋ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ‘ਚ ਇਹ ਗੱਲ ਕਹੀ। ਉਨ੍ਹਾਂ ਮਜ਼ਾਕ ‘ਚ ਟਰੰਪ ਨੂੰ ਸੁਝਾਅ ਦਿੱਤਾ ਸੀ ਕਿ ਉਹ ਕੁਝ ਥਾਵਾਂ ਦੀ ਅਦਲਾ-ਬਦਲੀ ਵਰਮੋਂਟ ਜਾਂ ਕੈਲੀਫੋਰਨੀਆ ਨਾਲ ਕਰ ਸਕਦੇ ਹਨ। ਟਰੂਡੋ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਸੁਝਾਅ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਨੂੰ ਪਸੰਦ ਨਹੀਂ ਆਇਆ ਸੀ।