#CANADA

ਕੈਨੇਡਾ ਦੇ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਤੱਟ ‘ਤੇ ਦੋ ਵਾਰ ਆਇਆ ਭੂਚਾਲ

ਵੈਨਕੂਵਰ, 16 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤੇ ਦੇ ਉੱਤਰੀ ਤੱਟ ਤੇ ਐਤਵਾਰ ਨੂੰ ਦੋ ਵਾਰ ਭੂਚਾਲ ਆਇਆ, ਜਿਨ੍ਹਾਂ ਵਿਚੋਂ ਇਕ ਦੀ ਤੀਬਰਤਾ 6.5 ਸੀ। ਇਨ੍ਹਾਂ ਭੂਚਾਲਾਂ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨ ਮਾਲ ਦਾ ਨੁਕਸਾਨ ਹੋਣੋਂ ਬਚਾਅ ਰਿਹਾ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਪਹਿਲੇ ਭੂਚਾਲ ਦੀ ਸ਼ਿੱਦਤ 6.5 ਮਾਪੀ ਗਈ, ਜੋ ਸਥਾਨਕ ਸਮੇਂ ਅਨੁਸਾਰ ਦੁਪਹਿਰ 3:20 ਵਜੇ ਆਇਆ। ਇਸਦਾ ਕੇਂਦਰ ਵੈਨਕੂਵਰ ਤੋਂ ਲਗਭਗ 1,720 ਕਿਲੋਮੀਟਰ ਉੱਤਰ ਵਿਚ ਸਥਿਤ ਹੈਡਾ ਗਵਾਈ ਟਾਪੂ ਦੇ ਨੇੜੇ 33 ਕਿਲੋਮੀਟਰ ਦੀ ਡੂੰਘਾਈ ਵਿਚ ਸੀ।