#PUNJAB

ਕੈਨੇਡਾ ਤੋਂ ਪੰਜਾਬ ਆ ਰਹੇ ਨੌਜਵਾਨ ਦੀ ਜਹਾਜ਼ ‘ਚ ਮੌਤ

ਰਾਏਕੋਟ, 9 ਮਾਰਚ (ਪੰਜਾਬ ਮੇਲ)- ਏਅਰ ਇੰਡੀਆ ਦੀ ਉਡਾਣ ਵਿੱਚ ਕੈਨੇਡਾ ਤੋਂ ਆਪਣੇ ਮਾਪਿਆਂ ਨਾਲ ਰਾਏਕੋਟ ਆ ਰਹੇ ਨੌਜਵਾਨ ਸੁਪਿੰਦਰ ਸਿੰਘ ਗਰੇਵਾਲ (40) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਪਿੰਦਰ ਸਿੰਘ ਮਾਪਿਆਂ ਨਾਲ 6 ਮਾਰਚ ਨੂੰ ਵੈਨਕੂਵਰ ਤੋਂ ਦਿੱਲੀ ਲਈ ਚੱਲਿਆ ਸੀ ਤੇ ਸੱਤ ਘੰਟੇ ਦੇ ਸਫਰ ਉਪਰੰਤ ਸੁਪਿੰਦਰ ਨੂੰ ਜਹਾਜ਼ ਵਿਚ ਹੀ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੁਪਿੰਦਰ ਸਿੰਘ ਦੇ ਤਾਏ ਦੇ ਲੜਕੇ ਬਲਰਾਜ ਸਿੰਘ ਕੋਟ ਉਮਰਾ ਨੇ ਦੱਸਿਆ ਕਿ ਜਹਾਜ਼ ਦੇ ਸਟਾਫ ਤੇ ਹੋਰ ਯਾਤਰੀਆਂ ਨੇ ਸੁਪਿੰਦਰ ਨੂੰ ਬਚਾਉਣ ਲਈ ਕਈ ਯਤਨ ਕੀਤੇ। ਸੁਪਿੰਦਰ ਦੀ ਪਤਨੀ ਅਤੇ ਬੱਚਿਆਂ ਦੇ ਪਾਸਪੋਰਟ ਨਵਿਆਏ ਨਾ ਹੋਣ ਕਾਰਨ ਸੁਪਿੰਦਰ ਦੀ ਮ੍ਰਿਤਕ ਦੇਹ ਉਸੇ ਉਡਾਣ ਰਾਹੀਂ ਵੈਨਕੂਵਰ ਭੇਜ ਦਿੱਤੀ ਗਈ ਹੈ ਤੇ ਉਸ ਦੇ ਮਾਪੇ ਪੁੱਤਰ ਦੇ ਸਸਕਾਰ ਲਈ ਕੈਨੇਡਾ ਵਾਪਸ ਜਾ ਰਹੇ ਹਨ।