ਅੱਠ ਭਾਰਤੀਆਂ ਨੂੰ ਸਰਹੱਦ ਪਾਰ ਕਰਵਾਉਣ ‘ਚ ਕੀਤੀ ਸੀ ਮਦਦ
ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਤੋਂ ਅੱਠ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੀ ਤਸਕਰੀ ਕਰਨ ਦੇ ਦੋਸ਼ ਵਿਚ ਇੱਕ 27 ਸਾਲਾ ਭਾਰਤੀ ਵਿਅਕਤੀ ਨੂੰ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਰਹਿਣ ਵਾਲੇ ਰਜਤ ਨਾਮਕ ਇੱਕ ਭਾਰਤੀ ਵਿਅਕਤੀ ਸਮੇਤ ਤਿੰਨ ਲੋਕਾਂ ‘ਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ। ਰਜਤ ਨਾਲ ਸਰਹੱਦ ਪਾਰ ਕਰਨ ਵਿਚ ਸ਼ਾਮਲ ਦੋ ਹੋਰਾਂ ਵਿਚੋਂ ਇੱਕ ਨੂੰ ਚਾਰ ਮਹੀਨੇ ਦੀ ਕੈਦ ਅਤੇ ਦੂਜੇ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਸਿਆਟਲ ਵਿਚ ਅਮਰੀਕੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਭਾਰਤੀ ਵਿਅਕਤੀ ਨੂੰ ਇਹ ਸਜ਼ਾ ਅੱਠ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਅਮਰੀਕਾ ‘ਚ ਤਸਕਰੀ ਕਰਨ ਵਿਚ ਮਦਦ ਕਰਨ ਦੇ ਦੋਸ਼ ਹੇਠ ਸੁਣਾਈ ਗਈ ਹੈ। ਰਜਤ ਨੂੰ ਉਸਦੀ ਜੇਲ੍ਹ ਦੀ ਸਜ਼ਾ ਤੋਂ ਬਾਅਦ ਤਿੰਨ ਸਾਲਾਂ ਲਈ ਨਿਗਰਾਨੀ ਹੇਠ ਰਿਹਾਈ ‘ਤੇ ਰਹਿਣ ਦਾ ਹੁਕਮ ਵੀ ਦਿੱਤਾ ਗਿਆ ਹੈ, ਅਤੇ ਇੰਨਾ ਹੀ ਨਹੀਂ, ਜ਼ਿਲ੍ਹਾ ਜੱਜ ਨੇ ਇਹ ਵੀ ਕਿਹਾ ਹੈ ਕਿ ਉਸਨੂੰ ਉਸਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਰਜਤ ਨਾਲ ਸਰਹੱਦ ਪਾਰ ਕਰਨ ਵਿਚ ਸ਼ਾਮਲ ਦੋ ਹੋਰਾਂ ਵਿਚੋਂ ਇੱਕ ਨੂੰ ਚਾਰ ਮਹੀਨੇ ਦੀ ਕੈਦ ਅਤੇ ਦੂਜੇ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਇੱਕ ਨੌਜਵਾਨ ਔਰਤ ਵੀ ਸ਼ਾਮਲ ਹੈ, ਜੋ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਆਈ ਸੀ, ਜਿਸ ਵਿਰੁੱਧ ਮੁਕੱਦਮਾ ਜਨਵਰੀ ਵਿਚ ਸ਼ੁਰੂ ਹੋਵੇਗਾ।
ਕੈਨੇਡਾ ਤੋਂ ਅਮਰੀਕਾ ਸਰਹੱਦ ਪਾਰ ਕਰਵਾਉਣ ‘ਚ ਭਾਰਤੀ ਵਿਅਕਤੀ ਨੂੰ ਅਮਰੀਕਾ ‘ਚ ਪੰਜ ਮਹੀਨੇ ਦੀ ਕੈਦ
