#PUNJAB

ਕੈਨੇਡਾ ਜਾਣ ਲਈ ਧੋਖਾਧੜੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਲਾਇਆ ਧਰਨਾ, ਲਾਏ ਇਹ ਦੋਸ਼

ਖੰਨਾ,  30 ਜੁਲਾਈ (ਪੰਜਾਬ ਮੇਲ)- ਮਾਛੀਵਾੜਾ ਸਾਹਿਬ ਚ ਇਕ ਟ੍ਰੈਵਲ ਏਜੰਟ ਦੀ ਕੋਠੀ ਨੂੰ ਕੁਝ ਲੋਕਾਂ ਨੇ ਘੇਰ ਲਿਆ। ਏਜੰਟ ਤੇ ਉਸ ਦੀ ਪਤਨੀ ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਗਿਆ। ਇਨ੍ਹਾਂ ਲੋਕਾਂ ਨੇ ਪੈਸੇ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਕੋਠੀ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਟ੍ਰੈਵਲ ਏਜੰਟ ਅਤੇ ਧਰਨਾਕਾਰੀਆਂ ਵਿਚਾਲੇ ਕਾਫੀ ਬਹਿਸ ਹੋਈਜਿਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਪੁਲਸ ਨੇ ਆ ਕੇ ਸਥਿਤੀ ’ਤੇ ਕਾਬੂ ਪਾਇਆ। ਧਰਨਾਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਇਕੱਲੇ ਤੇ ਕਿਸੇ ਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਹੈ। ਜਦੋਂ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਧਰਨੇ ’ਤੇ ਬੈਠਣਾ ਪਿਆ

ਧਰਨੇ ਚ ਮਲੌਦ ਦੇ ਗੁਰਜੰਟ ਸਿੰਘਪਠਾਨਕੋਟ ਦੇ ਦਪਿੰਦਰ ਸਿੰਘਅਮਲੋਹ ਦੇ ਪਰਗਟ ਸਿੰਘਨੀਲਮ ਰਾਣੀਮਲੌਦ ਦੀ ਗੁਰਮੀਤ ਕੌਰਮਾਛੀਵਾੜਾ ਸਾਹਿਬ ਦੇ ਰਾਜਪਾਲ ਆਦਿ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਲੋਕਾਂ ਕੋਲ ਟ੍ਰੈਵਲ ਏਜੰਟ ਅਤੇ ਉਸ ਦੀ ਪਤਨੀ ਵੱਲੋਂ ਦਿੱਤੇ ਗਏ ਚੈੱਕ ਵੀ ਸਨਜੋ ਬੈਂਕ ਵਿੱਚ ਲਾਉਣ ’ਤੇ ਬਾਊਂਸ ਹੋ ਗਏ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਥਾਣੇ ਅਤੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਗੁਰਜੰਟ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਤੇ ਉਸ ਦੀ ਪਤਨੀ ਕੈਨੇਡਾ ਚ ਸੈਟਲ ਕਰਾਉਣ ਦਾ ਝਾਂਸਾ ਦੇ ਕੇ ਸਾਰਿਆਂ ਨੂੰ ਧੋਖਾ ਦਿੰਦੇ ਹਨ। ਲੱਖਾਂ ਰੁਪਏ ਲੈ ਕੇ ਫਿਰ ਚੈੱਕ ਸੌਂਪ ਦਿੰਦੇ ਹਨ। ਚੈੱਕ ਬਾਊਂਸ ਹੋਣ ਤੇ ਧਮਕੀਆਂ ਦਿੰਦੇ ਹਨ। ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਗੁਰਜੰਟ ਅਨੁਸਾਰ ਉਸ ਨਾਲ ਸਾਢੇ ਲੱਖ ਦੀ ਠੱਗੀ ਹੋਈ ਹੈ। ਉਸ ਨੇ ਇਸ ਰਕਮ ਦੇ ਚੈੱਕ ਵੀ ਦਿਖਾਏਜੋ ਬਾਊਂਸ ਹੋ ਗਏ ਸਨ। ਮਾਛੀਵਾੜਾ ਸਾਹਿਬ ਦੇ ਰਾਜਪਾਲ ਅਤੇ ਅਮਲੋਹ ਦੇ ਪਰਗਟ ਸਿੰਘ ਨਾਲ ਡੇਢ-ਡੇਢ ਲੱਖ ਰੁਪਏਮਲੌਦ ਦੀ ਗੁਰਮੀਤ ਕੌਰ ਨਾਲ ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈਦੂਜੇ ਪਾਸੇ ਟ੍ਰੈਵਲ ਏਜੰਟ ਕਮਲਜੀਤ ਸਿੰਘ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਲੋਕ ਜੋ ਦੋਸ਼ ਲਾ ਰਹੇ ਹਨਉਸ ਸਬੰਧੀ ਪੁਲਸ ਕੋਲ ਸ਼ਿਕਾਇਤ ਹੈ। ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਕਸੂਰਵਾਰ ਹੋਣਗੇ ਤਾਂ ਕਾਨੂੰਨ ਕਾਰਵਾਈ ਕਰੇਗਾ। ਘਰ ਅੱਗੇ ਇਸ ਤਰ੍ਹਾਂ ਧਰਨਾ ਲਾਉਣਾ ਜਾਂ ਘਿਰਾਓ ਕਰਨਾ ਕਾਨੂੰਨੀ ਤੌਰ ਤੇ ਗਲਤ ਹੈ। ਉਹ ਪੁਲਸ ਸਾਹਮਣੇ ਆਪਣਾ ਪੱਖ ਰੱਖਣਗੇ

Leave a comment