#CANADA

ਕੈਨੇਡਾ ‘ਚ ਸੜਕ ਹਾਦਸੇ ‘ਚ ਇਕ ਹੋਰ ਪੰਜਾਬੀ ਨੌਜੁਆਨ ਦੀ ਮੌਤ

ਵੈਨਕੂਵਰ, 28 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਕੈਨੇਡਾ ‘ਚ ਹੋ ਰਹੇ ਸੜਕ ਹਾਦਸਿਆਂ ‘ਚ ਆਏ ਦਿਨ ਪੰਜਾਬੀ ਨੌਜੁਆਨਾਂ ਦੀਆਂ ਦੁੱਖਦਾਈ ਮੌਤਾਂ ਹੋਣ ਦਾ ਸਿਲਸਿਲਾ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ‌।ਪਿਛਲੇ ਕੁਝ ਮਹੀਨਿਆਂ ‘ਚ ਵੱਖ-ਵੱਖ ਸੜਕ ਹਾਦਸਿਆਂ ‘ਚ ਹੋਈਆਂ ਅਜਿਹੀਆਂ ਮੌਤਾਂ ਮਗਰੋਂ ਹੁਣ ਅਜਿਹੀ ਇਕ ਮੌਤ ਮਨਹੂਸ ਘਟਨਾ ਵਾਪਰਨ ਦੀ ਦੁੱਖਦਾਈ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਬੀਤੀ ਰਾਤ ਵੈਨਕੂਵਰ ਨੇੜੇ ਵਾਪਰੇ ਇਕ ਅਜਿਹੇ ਹੀ ਸੜਕੀ ਹਾਦਸੇ ‘ਚ ਇਕ ਹੋਰ ਪੰਜਾਬੀ ਨੌਜੁਆਨ ਦੀ ਮੌਤ ਹੋ ਗਈ ਹੈ। ਜੋ ਕਿ ਅਜੇ ਕੁਝ ਮਹੀਨੇ ਪਹਿਲੇ ਹੀ ਸੱਟਡੀ ਵੀਜੇ ‘ਤੇ ਕੈਨੇਡਾ ਆਇਆ ਸੀ ਮ੍ਰਿਤਕ ਪੰਜਾਬੀ ਨੌਜੁਆਨ ਪੰਜਾਬ ਦੇ ਮਾਲਵਾ ਖੇਤਰ ‘ਚ ਪੈਂਦੇ ਤਲਵੰਡੀ ਭਾਈ ਇਲਾਕੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।