#CANADA

ਕੈਨੇਡਾ ‘ਚ ਸਾਬਤ-ਸੂਰਤ ਸਿੱਖ ਬਣਿਆ ਪਾਇਲਟ

ਵੈਨਕੂਵਰ/ਕੋਟਕਪੂਰਾ, 17 ਜੁਲਾਈ (ਪੰਜਾਬ ਮੇਲ)- ਕੈਨੇਡਾ ‘ਚ ਸਾਬਤ-ਸੂਰਤ ਸਿੱਖ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਪਾਇਲਟ ਬਣ ਕੇ ਆਪਣੇ ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਉਕਤ ਹੋਣਹਾਰ ਨੌਜਵਾਨ ਦੇ ਮਾਤਾ ਸੁਖਜੀਤ ਕੌਰ ਅਤੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਅਸੀਸਪ੍ਰੀਤ ਸਟੱਡੀ ਵੀਜ਼ੇ ‘ਤੇ 2019 ‘ਚ ਵੈਨਕੂਵਰ (ਕੈਨੇਡਾ) ਗਿਆ ਸੀ, ਜਿੱਥੇ ਜਾ ਕੇ ਉਸਨੇ ਏਅਰ ਕਰਾਫਟ ਮੇਨਟੀਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਅਤੇ ਨਾਲ-ਨਾਲ ਫਲਾਇੰਗ ਦਾ ਕੋਰਸ ਵੀ ਮੁਕੰਮਲ ਕੀਤਾ। ਇਸ ਦੌਰਾਨ ਅਸੀਸਪ੍ਰੀਤ ਸਿੰਘ ਦੇ ਦਾਦਾ ਪਾਲ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਆਖਿਆ ਕਿ ਅਸੀਸਪ੍ਰੀਤ ਸਿੰਘ ਕੈਨੇਡਾ ਵਿਖੇ ਰਹਿ ਕੇ ਅਤੇ ਪਾਇਲਟ ਦੀ ਨੌਕਰੀ ਪ੍ਰਾਪਤ ਕਰਨ ਦੇ ਬਾਵਜੂਦ ਵੀ ਸਾਬਤ-ਸੂਰਤ ਹੈ ਅਤੇ ਉਸਨੇ ਆਪਣੀ ਸਿੱਖੀ ਨੂੰ ਕਾਇਮ ਰੱਖਿਆ ਹੋਇਆ ਹੈ।
ਕੋਟਕਪੂਰਾ ਦੇ ਜੰਮਪਲ ਅਸੀਸਪ੍ਰੀਤ ਸਿੰਘ ਦੇ ਪਾਇਲਟ ਬਣਨ ‘ਤੇ ਜਿੱਥੇ ਉਸਦੇ ਮਾਪੇ ਅਤੇ ਦੋਸਤ-ਮਿੱਤਰ ਖੁਸ਼ ਹਨ, ਉੱਥੇ ਅਰੋੜਾ ਬਰਾਦਰੀ ਨਾਲ ਸਬੰਧਤ ਸੰਸਥਾਵਾਂ ਅਰੋੜਵੰਸ਼ ਸਭਾ ਕੋਟਕਪੂਰਾ ਅਤੇ ਅਰੋੜਾ ਮਹਾਸਭਾ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਿਚ ਵੀ ਅਸੀਸਪ੍ਰੀਤ ਸਿੰਘ ਦੀ ਉਕਤ ਪ੍ਰਾਪਤੀ ‘ਤੇ ਭਾਰੀ ਖੁਸ਼ੀ ਪਾਈ ਜਾ ਰਹੀ ਹੈ।