ਟੋਰਾਂਟੋ, 23 ਜੂਨ (ਪੰਜਾਬ ਮੇਲ)- ਲਾਰੈਂਸ ਗੈਂਗ ਭਾਰਤ ਨਾਲ ਸਬੰਧਤ ਹੈ ਤੇ ਉਸ ‘ਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੇ ਕਈ ਗੰਭੀਰ ਅਪਰਾਧਾਂ ਦਾ ਦੋਸ਼ ਹੈ। ਉਸਦੇ ਗਿਰੋਹ ਦਾ ਨੈੱਟਵਰਕ ਯੂ.ਕੇ., ਯੂ.ਏ.ਈ. ਅਤੇ ਕੈਨੇਡਾ ਤੱਕ ਫੈਲਿਆ ਹੋਇਆ ਹੈ, ਜਿਸ ਨਾਲ ਇਹ ਇੱਕ ਅੰਤਰਰਾਸ਼ਟਰੀ ਅਪਰਾਧ ਚੁਣੌਤੀ ਬਣ ਗਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਕੀ ਕੈਨੇਡਾ ਸੁਰੱਖਿਆ ਨੂੰ ਤਰਜੀਹ ਦੇਵੇਗਾ ਜਾਂ ਕਾਨੂੰਨੀ ਪੇਚੀਦਗੀਆਂ ਕਾਰਵਾਈ ਵਿਚ ਦੇਰੀ ਕਰਨਗੀਆਂ।
ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਰਾਜ ਦੇ ਮੁਖੀ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਾਰੈਂਸ ਬਿਸ਼ਨੋਈ ਅਤੇ ਉਸਦੇ ਗਿਰੋਹ ਨੂੰ ਅੱਤਵਾਦੀ ਅਤੇ ਅੱਤਵਾਦੀ ਸੰਗਠਨ ਐਲਾਨਣ ਦੀ ਅਪੀਲ ਕੀਤੀ ਹੈ। ਇਹ ਬਿਆਨ ਕੈਨੇਡਾ ਵਿਚ ਹੋਏ ਜੀ-7 ਸੰਮੇਲਨ ਦੌਰਾਨ ਸਾਹਮਣੇ ਆਇਆ ਤੇ ਇਹ ਬਿਆਨ ਇੱਕ ਗੰਭੀਰ ਮੁੱਦੇ ‘ਤੇ ਕੇਂਦ੍ਰਿਤ ਹੈ, ਜੋ ਨਾ ਸਿਰਫ਼ ਕੈਨੇਡਾ ਲਈ ਸਗੋਂ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ।
ਐਬੀ ਨੇ ਕਿਹਾ ਕਿ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਭੇਜਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿਚ ਇਸ ਗਿਰੋਹ ਨੂੰ ਅਧਿਕਾਰਤ ਤੌਰ ‘ਤੇ ਅੱਤਵਾਦੀ ਸੰਗਠਨ ਐਲਾਨਣ ਦੀ ਬੇਨਤੀ ਕੀਤੀ ਜਾ ਰਹੀ ਹੈ। ਇਹ ਮੰਗ ਹਫਤੇ ਦੇ ਅੰਤ ਵਿਚ ਸਰੀ ਵਿਚ ਆਯੋਜਿਤ ਇੱਕ ਜਨਤਕ ਸੁਰੱਖਿਆ ਫੋਰਮ ਤੋਂ ਬਾਅਦ ਆਈ ਹੈ, ਜਿੱਥੇ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਾਂ ‘ਤੇ ਚਰਚਾ ਕੀਤੀ ਗਈ ਸੀ।
ਪੁਲਿਸ ਨੇ ਕਿਹਾ ਹੈ ਕਿ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੂੰ ਧਮਕੀ ਦੇ ਕੇ ਨਕਦੀ ਵਸੂਲੀ ਜਾ ਰਹੀ ਹੈ ਅਤੇ ਇਹ ਗਿਰੋਹ ਕੁਝ ਅਜਿਹੀਆਂ ਧਮਕੀਆਂ ਨਾਲ ਜੁੜਿਆ ਹੋਇਆ ਹੈ। ਐਬੀ ਨੇ ਕਿਹਾ ਕਿ ਇਹ ਇੱਕ ਗੰਭੀਰ ਕਦਮ ਹੈ। ਕੈਨੇਡੀਅਨ ਸਰਕਾਰ ਨੇ ਮੈਕਸੀਕਨ ਡਰੱਗ ਕਾਰਟੈਲਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ। ਅਸੀਂ ਇਸ ਸਿਫਾਰਸ਼ ਨੂੰ ਹਲਕੇ ਵਿਚ ਨਹੀਂ ਕਰ ਰਹੇ ਹਾਂ।
ਕੈਨੇਡਾ ‘ਚ ਲਾਰੈਂਸ ਗਿਰੋਹ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉੱਠੀ ਮੰਗ
